ਹਾਹਾਹਾ.. ਬਾਈ ਅਸਲ ਵਿਚ ਮੁਸਕਾਨ ਦੇ ਮੁੰਡੇ ਦੇ ਕਰਨ ਦਾ ਹੋਣ ਜਾਂ ਨਾ ਹੋਣ ਬਾਰੇ ਮੈਂ ਇਕ ਦੋ ਸੀਨ ਲਿਖੇ ਹੋਏ ਸੀ, ਪਰ ਕੁਝ ਕਾਰਨਾਂ ਕਰਕੇ ਮੈਂ ਉਹ ਸੀਨ ਸਟੋਰੀ ਵਿਚ ਨਹੀਂ ਸੀ ਪਾਏ। ਪਰ ਹੁਣ ਤੇਰੇ ਇਸ ਬਾਰੇ mention ਕਰਨ ਤੇ ਮੈਨੂੰ ਲੱਗਾ ਕਿ ਪਾ ਦੇਣੇ ਚਾਹੀਦੇ ਸੀ ਸਟੋਰੀ ਵਿਚ, ਇਸ ਲਈ ਮੈਂ ਉਹ 2 ਸੀਨ ਸਟੋਰੀ ਦੀ 60ਵੀਂ ਅਪਡੇਟ ਵਿਚ ਪਾ ਦਿੱਤੇ ਆ; ਅਜੇ ਵੀ ਲਿਖਕੇ ਰੱਖੇ ਹੋਏ ਸੀ ਮੈਂ, ਇੱਦਾਂ ਈ ਕਾਪੀ ਪੇਸਟ ਕਰ ਦਿੱਤੇ ਆ ਮੈਂ ਫਿਰ। 60ਵੀਂ ਅਪਡੇਟ ਦੁਬਾਰਾ ਪੜ ਲਵੀਂ ਬਾਈ ਉਹ 2 scenes ਲਈ, ਜੇ ਦੁਬਾਰਾ ਪੜ ਸਕਦਾ ਤੇ। ਇੱਦਾਂ ਈ ਸਟੋਰੀ ਲਿਖਦਿਆਂ ਬਹੁਤ ਸਾਰੇ ideas ਆਉਂਦੇ ਰਹੇ ਸੀ ਮੇਰੇ ਦਿਮਾਗ ਵਿਚ, ਪਰ ਉਹ ਸਾਰੇ ideas ਇਕ ਸਟੋਰੀ ਵਿਚ ਨੀ ਸੀ ਫਿੱਟ ਹੋ ਸਕਦੇ ਤਾਂ ਕਰਕੇ ਮੈਂ ਸਟੋਰੀ ਵਿਚ ਪਾਏ ਈ ਨਹੀਂ। ਬਹੁਤ ਅਪਡੇਟ ਤੇ ਸੀਨ ਤਾਂ ਮੈਂ ਲਿਖਕੇ ਦੁਬਾਰਾ delete ਕਰ ਦਿੰਦਾ ਸੀ, ਜਦੋਂ ਮੈਨੂੰ ਸਟੋਰੀ ਮੁਤਾਬਕ ਫਿੱਟ ਨਹੀਂ ਸੀ ਲਗਦੇ ਤਾਂ। ਬਾਕੀ ਰਹੀ ਗੱਲ ਦੁਬਾਰਾ ਇਹ ਸਟੋਰੀ ਚੱਕਕੇ ਲਿਖਣ ਦੀ, ਤਾਂ ਇਸ ਸਟੋਰੀ ਦਾ ਅੰਤ ਮੇਰੇ ਹਿਸਾਬ ਨਾਲ ਬਿਲਕੁਲ ਠੀਕ ਹੋਇਆ ਆ। ਹੁਣ ਇਸ ਸਟੋਰੀ ਜਾਂ ਇਸ ਵਿਚਲੇ ਕਿਸੇ character ਨਾਲ ਮੈਂ ਅੱਗਿਉਂ ਕੋਈ ਹੋਰ ਛੇੜਛਾੜ ਨਹੀਂ ਕਰਨੀ ਚਾਹੁੰਦਾ। ਇਹ ਸਟੋਰੀ ਜਿੱਥੇ ਖਤਮ ਆ, ਉੱਥੇ ਈ ਖਤਮ ਰਹਿਣ ਦੇਣੀ ਇੱਦਾਂ ਈ। ਬਾਕੀ thanks ਬਾਈ ਸਟੋਰੀ ਵਿਚ ਇੰਨਾ interest ਲੈਕੇ ਸਟੋਰੀ ਪੜਨ ਲਈ।