ਅੰਦਰ ਪਹੁੰਚ ਕੇ ਕਮਲ ਕਹਿਣ ਲੱਗਾ :"ਗੁਡ ਨਾਈਟ ਜੀਜਾ ਜੀ।ਤੁਸੀਂ ਹੁਣ ਰੈਸਟ ਕਰ ਲਵੋ ਸਵੇਰੇ ਫੇਰ ਤੁਸੀਂ ਜਾਣਾ ਹੈ।"
"ਓ ਕੇ ਕਮਲ ਗੁਡ ਨਾਈਟ।ਸਵੇਰੇ ਮਿਲਦੇ ਹਾਂ।" ਕਹਿੰਦੇ ਹੋਏ ਅਸੀਂ ਆਪਣੇ ਬੈੱਡਰੂਮ ਵਿੱਚ ਚਲੇ ਗਏ ਅਤੇ ਕਮਲ ਆਪਣੇ ਬੈੱਡਰੂਮ ਵਿੱਚ ਚਲਾ ਗਿਆ।
ਸਵੇਰੇ ਅਸੀਂ ਜਲਦੀ ਉੱਠ ਗਏ ਤੇ ਮੈ ਆਪਣੀ ਤਯਾਰੀ ਕਰਨ ਲੱਗ ਪਿਆ। ਮੀਨੁ ਰਸੋਈ ਵਿਚ ਚਲੀ ਗਈ ਨਾਸ਼ਤਾ ਬਨਾਉਣ ਲਈ। ਮੈ ਸਮਾਨ ਪੈਕ ਕਰਕੇ ਬਾਥਰੂਮ ਵਿੱਚ ਨਹਾਉਣ ਚਲਾ ਗਿਆ। ਮੈ ਨਹਾ ਕੇ ਤੈਯਾਰ ਹੋ ਕੇ ਬਾਹਰ ਆਇਆ ਤਾਂ ਕਮਲ ਵੀ ਉੱਠ ਚੁੱਕਿਆ ਸੀ ਅਤੇ ਆਪਣੀ ਭੈਣ ਨਾਲ ਰਸੋਈ ਵਿਚ ਮਦਦ ਕਰ ਰਿਆ ਸੀ। ਮੈਨੂੰ ਦੇਖਦੇ ਹੀ ਕਮਲ ਨੇ ਕਿਹਾ: "ਗੁਡ ਮੋਰਨਿੰਗ ਜੀਜਾ ਜੀ। ਰਾਤ ਨੂੰ ਨੀਂਦ ਠੀਕ ਆ ਗਈ?"
ਮੈ ਕਿਹਾ :"ਹਾਂ ਕਮਲ ਬਹੁਤ ਵਧੀਆ ਨੀਂਦ ਆਈ ਕਮਲ "ਜੀਜਾ ਜੀ ਤੁਸੀਂ ਬੈਠੋ ਮੈ ਬ੍ਰੇਕਫਾਸਟ ਲੈ ਕੇ ਆਉਂਦਾ ਹਾਂ।"
ਕਮਲ ਬ੍ਰੇਕਫਾਸਟ ਲੈ ਕੇ ਆਇਆ ਤਾਂ ਮੈਂ ਕਿਹਾ :"ਕਮਲ ਤੂੰ ਵੀ ਲੈ ਆ ਇਕੱਠੇ ਖਾਂਦੇ ਹਾਂ।"
ਕਮਲ:"ਜੀਜਾ ਜੀ ਤੁਸੀਂ ਖਾਓ ਤੁਸੀਂ ਜਲਦੀ ਜਾਣਾ ਹੈ। ਮੈ ਅਜੇ ਬ੍ਰਸ਼ ਵੀ ਕਰਨਾ ਹੈ। ਅਸੀਂ ਤਾਂ ਘਰ ਹੀ ਰਹਿਣਾ ਹੈ। ਮੈ ਅਤੇ ਮੀਨੁ ਬਾਅਦ ਵਿੱਚ ਖਾ ਲਵਾਂਗੇ।"
ਮੈ ਜਲਦੀ ਜਲਦੀ ਬ੍ਰੇਕਫਾਸਟ ਕੀਤਾ ਕਿਓਂਕਿ ਜਿਥੇ ਮੈ ਜਾਣਾ ਸੀ ਉਹ 6 ਘੰਟੇ ਦਾ ਰਸਤਾ ਸੀ। ਬ੍ਰੇਕਫਾਸਟ ਕਰਕੇ ਮੈ ਕਮਲ ਨੂੰ ਕਿਹਾ ਕਿ ਕਾਰ ਵਿੱਚ ਮੇਰੇ ਨਾਲ ਸਾਮਾਨ ਰਖਵਾ ਦੇ। ਫੇਰ ਮੈ ਤੇ ਕਮਲ ਨੇ ਕਾਰ ਵਿੱਚ ਸਮਾਨ ਰੱਖਿਆ। ਸਮਾਨ ਰੱਖ ਕੇ ਮੈਂ ਮੀਨੁ ਤੇ ਕਮਲ ਨੂੰ ਕਿਹਾ ਕਿ "ਅੱਛਾ ਮੈ ਹੁਣ ਚਲਦਾ ਹਾਂ। ਧਿਆਨ ਨਾਲ ਰਹਿਓ।" ਕਹਿੰਦੇ ਹੋਏ ਮੈ ਕਰ ਸਟਾਰਟ ਕੀਤੀ ਤੇ ਮੀਨੁ ਕਹਿਣ ਲੱਗੀ:"ਪਹੁੰਚ ਕੇ ਫੋਨ ਕਰ ਦਿਓ।" ਮੈ ਹਾਂ ਵਿੱਚ ਸਿਰ ਹਿਲਾਇਆ ਤੇ ਹੱਥ ਹਿਲਾ ਕੇ ਬਾਏ ਕੀਤੀ ਅਤੇ ਓਥੋਂ ਤੁਰ ਪਿਆ।
![](https://t0.pixhost.to/thumbs/178/521159901_istockphoto-124206778-1024x1024.jpg)