ਜਦੋਂ ਤਕ ਤੁਸੀ ਸਾਰੇ ਮੇਰੀ poem enjoy karo
ਮੈ ਕਦੇ ਵੀ ਕੁਝ ਮੰਗਾਂ ਨਾ
ਮੰਗਾ ਖ਼ੈਰ ਤੇਰੀ ਰੱਬ ਕੋਲੋ।
ਮੈਨੂੰ ਪਤਾ ਮੈਂ ਹੋਣਾ ਨਾਕਾਬਿਲ
ਮੰਗਾ ਜਸ ਤੇਰਾ ਰੱਬ ਕੋਲੋ।
ਤੇਰਾ ਚੇਹਰਾ ਜਿਵੇਂ ਖਿੜੀ ਸਵੇਰ ਵਰਗਾ
ਲਾਲੀ ਮੰਗੀ ਉਧਾਰੇ ਰੱਬ ਕੋਲੋਂ।
ਤਕਦੀਰ ਮੇਰੀ ਤੇਰਾ ਦਾਮਨ ਨਾ ਛੋਹੇ
ਤਾਂ ਮੰਗਾ ਮੌਤ ਮੈਂ ਰੱਬ ਕੋਲੋਂ।
ਤੇਰਾ ਰੁਤਬਾ ਹੋਵੇ ਉੱਚਾ
ਮੈਂ ਰਹਾਂ ਮਿੱਟੀ ਲੁਕਿਆ ਜਗ ਕੋਲੋਂ।
ਅੱਜ ਤਾਹੀਂ ਨਾ ਭੁੱਲਿਆ ਤੈਨੂੰ
ਤੇ ਰਹਿੰਦਾ ਰੁੱਸਿਆ ਸਭ ਕੋਲੋਂ।
ਮੈ ਕਦੇ ਵੀ ਕੁਝ ਮੰਗਾਂ ਨਾ
ਮੰਗਾ ਖ਼ੈਰ ਤੇਰੀ ਰੱਬ ਕੋਲੋ।