jattsingh1
New Member
- 38
- 31
- 18
Sira update baiਅਪਡੇਟ 17
ਰੀਕੈਪ:
ਮੇਰੇ ਦਿਲ ਵਿੱਚ ਚਾਕੂ ਚੁਭ ਚੁੱਕਾ ਸੀ। ਖੂਨ ਦੀ ਧਾਰ ਇੰਨੀ ਤੇਜ ਸੀ ਕਿ ਮੇਰੀ ਕਮੀਜ਼ ਖੂਨ ਨਾਲ ਭਰ ਗਈ ਸੀ। ਸਾਹ ਰੁਕ ਰਿਹਾ ਸੀ। ਤਾਕਤ ਜ਼ਿੰਮੇ ਮੇਰੇ ਸ਼ਰੀਰ ਵਿੱਚ ਖ਼ਤਮ ਹੁੰਦੀ ਜਾ ਰਹੀ ਸੀ। ਮੇਰੇ ਗੋਡੇ ਜ਼ਮੀਨ ‘ਤੇ ਲੱਗ ਗਏ ਸਨ। ਅੱਖਾਂ ਅੱਗੇ ਅੰਧਕਾਰ ਛਾ ਰਿਹਾ ਸੀ।
ਹੁਣ ਅੱਗੇ:
ਹੌਲੀ ਹੌਲੀ ਕਦਮ ਪੁੱਟਦੀ ਬਲਜੀਤ ਮੇਰੇ ਵੱਲ ਆ ਰਹੀ ਸੀ। ਉਸਦੇ ਹੱਥ ਵਿਚ ਕਟਾਨਾ ਸੀ। ਜਿਸਨੂੰ ਉਹ ਜ਼ਮੀਨ ਤੇ ਘਸੀਟਦੀ ਲਿਆ ਰਹੀ ਸੀ। ਉਹ ਮੇਰੇ ਸਾਹਮਣੇ ਆ ਖੜੀ ਹੋਈ। ਉਸਦੀ ਅੱਖਾਂ ‘ਚ ਨਫ਼ਰਤ ਸੀ। ਇੰਨੀ ਨਫ਼ਰਤ ਕੇ ਉਹ ਮੈਨੂੰ ਖਾ ਜਾਣ ਵਾਲਿਆਂ ਨਜ਼ਰਾਂ ਨਾਲ ਦੇਖ ਰਹੀ ਸੀ।
“ਤੂੰ ਆਪਣੀ ਮੌਤ ਓਦੋ ਹੀ ਲਿਖ ਲਈ ਸੀ ਜਦੋਂ ਤੂੰ ਮੇਰੀਆਂ ਕੁੜੀਆਂ ਦਾ ਖੂਨ ਪੀਣ ਦੀ ਹਿਮਾਕਤ ਕੀਤੀ ਸੀ,” ਉਹ ਬੋਲੀ, ਅਤੇ ਤਲਵਾਰ ਮੇਰੀ ਗਰਦਨ ਤੇ ਟਿਕਾ ਦਿੱਤੀ। ਧਾਰ ਮੇਰੀ ਚਮੜੀ ਨੂੰ ਛੂਹ ਗਈ; ਠੰਡੀ ਧਾਰ ਦਾ ਸਪਰਸ਼ ਮੇਰੀ ਰੂਹ ਤੱਕ ਉਤਰ ਗਿਆ। ਮੈਂ ਅੱਖਾਂ ਬੰਦ ਕਰ ਲਈਆਂ ਤੇ ਆਪਣੀ ਮੌਤ ਦੀ ਉਡੀਕ ਕਰਨ ਲੱਗਾ।
ਪਰ ਅਗਲੇ ਹੀ ਪਲ…….ਇਕ ਠੰਡੀ ਹਵਾ ਦਾ ਝੋੰਕਾ ਆਇਆ। ਮਿੱਟੀ ਦੇ ਕਣ ਹਵਾ ਵਿਚ ਉਡ ਪਾਏ। ਅਤੇ ਅਗਲੇ ਹੀ ਪਲ, ਬਲਜੀਤ ਦੀ ਤਲਵਾਰ ਹਵਾ ਵਿਚ ਹੀ ਰੁਕ ਗਈ। ਇਕ ਬਿਜਲੀ ਵਾਂਗ ਚਮਕਦਾ ਪਰਛਾਵਾਂ ਉਸ ਦੇ ਨਾਲ ਆ ਟਕਰਾਇਆ। ਠਾੜ੍ਹ…..ਬਲਜੀਤ ਪੰਜ ਦਰੱਖਤ ਤੋੜਦੀ ਦੂਰ ਜਾ ਡਿੱਗੀ। ਖੂਨ ਦਾ ਫੁਵਾਰਾ ਉਸਦੇ ਮੂੰਹੋਂ ਚੋ ਨਿਕਲ ਗਿਆ।
ਮੈਂ ਧੁੰਦਲੀਆਂ ਅੱਖਾਂ ਨਾਲ ਉੱਠ ਕੇ ਦੇਖਿਆ ਤਾ। ਮੇਰੇ ਸਾਹਮਣੇ ਇਕ ਕੁੜੀ ਖੜੀ ਸੀ। ਉਸਦੇ ਹੱਥ ਬਰਫ਼ ਨਾਲ ਢੱਕੇ ਹੋਏ ਸਨ, ਜੋ ਕੇ ਹੀਰੇ ਵਾਂਗ ਚਮਕ ਰਹੀ ਸੀ। ਉਸਦੀ ਆਵਾਜ਼ ਪੂਰੇ ਇਲਾਕੇ ਵਿੱਚ ਗੂੰਜ ਗਈ, “ਤੂੰ ਮੇਰੇ ਸਾਹਿਲ ਨੂੰ ਮਾਰਨ ਦੀ ਕੋਸ਼ਿਸ਼ ਕੀਤੀ? ਨਵਨੀਤ ਕੌਰ ਸਿੱਧੂ ਦੇ ਘਰਵਾਲੇ ਨੂੰ ਹੱਥ ਲਾਇਆ? ਤੇਰੀ ਇੰਨੀ ਹਿੰਮਤ?”
ਹਵਾ ਵਿੱਚ ਇਕ ਠੰਡੀ ਲਹਿਰ ਫੇਲ ਗਈ। ਅੰਮ੍ਰਿਤ ਤੇ ਸਾਰੇ ਹੰਟਰਜ਼ ਉਥੇ ਹੀ ਜੰਮ ਕੇ ਰਹਿ ਗਏ। ਉਹ ਜਾਣਦੇ ਸਨ, ਕੇ ਸਿੱਧੂ ਖਾਨਦਾਨ ਦੇ ਵੈਮਪਾਇਰ ਨਾਲ ਪੰਗਾ ਲੈਣਾ ਮੌਤ ਨੂੰ ਸੱਦਾ ਦੇਣਾ ਹੈ। ਪਰ ਹੁਕਮ ਤਾਂ ਹੁਕਮ ਹੁੰਦਾ ਹੈ। ਅੰਮ੍ਰਿਤ ਨੇ ਦੰਦ ਭੀੜ ਕੇ ਆਵਾਜ਼ ਦਿੱਤੀ, “ਅਟੈਕ!”
ਸਾਰੇ ਹੰਟਰ ਇਕੱਠੇ ਨਵਨੀਤ ਵੱਲ ਝਪਟੇ। ਅੰਮ੍ਰਿਤ ਨੇ ਖੰਜਰ ਘੁਮਾਇਆ, ਨਵਨੀਤ ਨੇ ਹੱਥ ਉੱਪਰ ਕੀਤਾ, ਤੇ ਉਸਦੇ ਹੱਥੋਂ ਬਰਫ਼ ਦੀ ਲਹਿਰ ਨਿਕਲੀ। ਝੱਟਕੇ ਨਾਲ ਅੰਮ੍ਰਿਤ ਬਰਫ਼ ਦੇ ਕਵਚ ਵਿਚ ਜਕੜੀ ਗਈ ਤੇ ਉਸਨੂੰ ਨਵਨੀਤ ਨੇ ਜ਼ਮੀਨ ਤੇ ਪਟਕ ਦਿੱਤਾ। ਉਸਦੀਆਂ ਹੱਡੀਆਂ ਦੇ ਚਟਖਣ ਦੀ ਆਵਾਜ਼ ਸੁਣੀ ਜਾ ਸਕਦੀ ਸੀ।
ਤੇਜੀ ਨੇ ਹਮਲਾ ਕੀਤਾ, ਪਰ ਨਵਨੀਤ ਨੇ ਇਕ ਬਰਫ਼ੀਲਾ ਚਾਕੂ ਬਣਾਇਆ, ਜਿਸਦੀ ਧਾਰ ਹਵਾ ਨੂੰ ਚੀਰਦੀ ਉਸਦੇ ਹੱਥ ਨਾਲ ਜਾ ਟਕਰਾਈ। ਉਸਦਾ ਹੱਥ ਜਮ ਗਿਆ। ਉਸਦੀ ਦਰਦ ਨਾਲ ਚੀਖ ਨਿਕਲ ਗਈ। ਬਰਫ਼ ਨੇ ਉਸਦੀ ਹੱਡੀਆਂ ਤੱਕ ਅਸਰ ਕੀਤਾ ਸੀ। ਉਹ ਜ਼ਮੀਨ ਤੇ ਡਿਗ ਪਿਆ ਤੇ ਆਪਣਾ ਹੱਥ ਫੜ੍ਹ ਕੇ ਤੜਫਣ ਲੱਗਾ।
ਰਵੀਨਾ ਜੋ ਲੁੱਕ ਕੇ ਬੈਠੀ ਸੀ। ਉਸਨੇ ਵੀ ਨਵਨੀਤ ਤੇ ਆਪਣੇ ਜਾਦੂ ਨਾਲ ਹਮਲਾ ਕਰ ਦਿੱਤਾ, ਉਸਨੇ ਇਕ ਅੱਗ ਦਾ ਗੋਲਾ ਛੱਡਿਆ। ਜਿਸਨੂੰ ਨਵਨੀਤ ਨੇ ਬਰਫ਼ ਦੀ ਕੰਧ ਬਣਾ ਕੇ ਰੋਕ ਲਿਆ। ਅੱਗ ਉਸ ਕੰਧ ਨਾਲ ਟਕਰਾਈ ਤੇ ਕੰਧ ਨੂੰ ਥੋੜ੍ਹਾ ਜਿਹਾ ਪਿਗਲਾਉਂਦੀ ਖ਼ਤਮ ਹੋ ਗਈ। ਧੂੰਏਂ ਦੀ ਇਕ ਲਹਿਰ ਹਵਾ ਵਿੱਚ ਗਾਇਬ ਹੋ ਗਈ। ਇਹ ਦੇਖ ਰਵੀਨਾ ਦੀਆਂ ਅੱਖਾਂ ਅੱਡੀਆਂ ਰਹਿ ਗਿਆਂ ਤੇ ਉਹ ਬੋਲੀ “ਇਹ ਅਸੰਭਵ ਆ!”
ਨਵਨੀਤ ਵੀ ਅਗੋ ਜਵਾਬ ਦਿੰਦੀ ਬੋਲੀ, “ਤੇਰਾ ਜਾਦੂ ਮੇਰੇ ਪਿਆਰ ਅੱਗੇ ਕੁਝ ਨਹੀਂ!”
ਅਰਮਾਨ ਨੇ ਨਵਨੀਤ ਤੇ ਬੰਦੂਕ ਚਲਾ ਦਿੱਤੀ, ਪਰ ਉਸ ਵਿੱਚੋ ਗੋਲੀਆਂ ਨਹੀਂ, ਲੋਹੇ ਦੇ ਕਿਲ ਨਿਕਲੇ। ਪਰ ਨਵਨੀਤ ਨੇ ਬਰਫ ਦੀ ਢਾਲ ਬਣਾ ਲਈ; ਸਾਰੇ ਕਿਲ ਬਰਫ਼ ਵਿੱਚ ਧਸ ਗਏ। ਨਵਨੀਤ ਤੇ ਢਾਲ ਸੁੱਟੀ, ਤੇ ਅਗਲੇ ਹੀ ਪਲ ਉਸਦਾ ਮੁੱਕਾ ਅਰਮਾਨ ਦੇ ਜਾਵੜੇ ਤੇ ਜਾ ਬੱਜਾ। ਠੱਡ! ਅਰਮਾਨ ਹਵਾ ਵਿੱਚ ਉਡ ਗਿਆ, ਇਸਤੋ ਪਹਿਲਾ ਕੇ ਅਰਮਾਨ ਥੱਲੇ ਡਿਗ ਪਾਂਦਾ, ਨਵਨੀਤ ਨੇ ਉਸਨੂੰ ਪੈਰ ਨਾਲ ਫੜ੍ਹਿਆ ਤੇ ਜ਼ਮੀਨ ਤੇ ਦੇ ਮਾਰਿਆ। ਅਰਮਾਨ ਦੇ ਮੂੰਹ ਵਿੱਚੋ ਖੂਨ ਦਾ ਫੁਵਾਰਾ ਨਿਕਲ ਗਿਆ।
ਬਲਜੀਤ ਇਹ ਦੇਖ ਕੇ ਡਰ ਗਈ, ਉਸਦੀ ਅੱਖਾਂ ਵਿੱਚ ਖੌਫ਼ ਸਾਫ਼ ਦਿੱਖ ਰਿਹਾ ਸੀ। ਪਰ ਉਸਨੇ ਹਿੰਮਤ ਕਰਕੇ ਆਪਣੀ ਤਲਵਾਰ ਚੁੱਕੀ, ਤੇ ਉਹ ਕਮਜ਼ੋਰ ਕਦਮਾਂ ਨਾਲ ਨਵਨੀਤ ਵੱਲ ਵਧੀ। ਅੰਮ੍ਰਿਤ ਵੀ ਪਿੱਛੋਂ ਉੱਠੀ ਤੇ ਫਿਰਤੋ ਉਸਨੇ ਨਵਨੀਤ ਤੇ ਹਮਲਾ ਕਰ ਦਿੱਤਾ। ਪਰ ਨਵਨੀਤ ਨੇ ਉਸਨੂੰ ਫੇਰ ਤੋਹ ਹਵਾ ਵਿੱਚ ਉੜਾ ਦਿੱਤਾ ਤੇ ਦੋਬਾਰਾ ਧਰਤੀ ਤੇ ਪਟਕ ਦਿੱਤਾ।
ਸਾਰੇ ਹੰਟਰ ਜਖ਼ਮੀ ਹੋ ਚੁੱਕੇ ਸਨ। ਹੀਲਿੰਗ ਮੈਜਿਕ ਵੀ ਬੇਅਸਰ ਹੋ ਰਿਹਾ ਸੀ। ਨਵਨੀਤ ਦੀਆਂ ਅੱਖਾਂ ਇਕ ਦਮ ਲਾਲ ਚਮਕ ਰਹੀਆਂ ਸਨ। ਉਸਦੇ ਕਦਮ ਬਲਜੀਤ ਵੱਲ ਵਧ ਰਹੇ ਸਨ। ਤੇ ਉਸਦੇ ਹੱਥ ਵਿੱਚ ਤਲਵਾਰ ਸੀ।
ਬਲਜੀਤ ਜਮੀਨ ਤੇ ਸੀ, ਤੇ ਆਪਣੇ ਦਰਦ ਨੂੰ ਸਹਾਰ ਰਹੀ ਸੀ। ਪਰ ਨਵਨੀਤ ਉਸ ਵੱਲ ਤਲਵਾਰ ਚੁੱਕੀ ਆਉਂਦੇ ਦੇਖ ਉਸਦੇ ਸ਼ਰੀਰ ਵਿੱਚ ਡਰ ਦੀ ਲਹਿਰ ਦੌੜ ਗਈ ਸੀ। ਨਵਨੀਤ ਦੀਆਂ ਅੱਖਾਂ ਵਿੱਚ ਉਹ ਕਾਲ ਨਜ਼ਰ ਆ ਰਿਹਾ ਸੀ। ਉਸਦੇ ਅੰਦਰ ਇੰਨੀ ਤਾਕਤ ਨਹੀਂ ਬਚੀ ਸੀ ਕਿ ਉਹ ਉਸਤੇ ਹਮਲਾ ਕਰ ਸਕੇ ਜਾ ਨਵਨੀਤ ਦੇ ਹਮਲੇ ਤੋਹ ਬਚ ਸਕੇ। ਨਵਨੀਤ ਉਸਦੇ ਬਿਲਕੁਲ ਕਰੀਬ ਆ ਚੁੱਕੀ ਸੀ ਤੇ ਉਸਨੇ ਤਲਵਾਰ ਨੂੰ ਬਾਰ ਕਰਨ ਲਈ ਚੱਕ ਲਿਆ ਸੀ। ਬਲਜੀਤ ਦੀਆਂ ਅੱਖਾਂ ਡਰ ਨਾਲ ਆਪਣੇ ਆਪ ਹੀ ਬੰਦ ਹੋ ਗਿਆਂ ਸਨ। ਪਰ ਉਸੇ ਹੀ ਟਾਈਮ ਇਕ ਆਵਾਜ਼ ਆਈ, “ਨਵਨੀਤ ਰੁਕ ਜਾ ਨਹੀਂ ਤਾ ਤੇਰੇ ਸਾਹਿਲ ਦਾ ਸਿਰ ਵੀ ਤੇਨੂੰ ਜ਼ਮੀਨ ਤੇ ਡਿਗਿਆ ਮਿਲੇ ਗਾ।”
ਇਹ ਆਵਾਜ਼ ਮੇਹਰ ਦੀ ਸੀ। ਜੋ ਕੇ ਇਸ ਟਾਈਮ ਸਾਹਿਲ ਦੇ ਕੋਲ ਖੜੀ ਸੀ। ਉਸਨੇ ਤਲਵਾਰ ਉਸਦੀ ਗਰਦਨ ਤੇ ਲਗਾਈ ਹੋਈ ਸੀ। “ਇੱਕ ਕਦਮ ਵੀ ਅੱਗੇ ਵਧੀ ਤਾਂ ਤੇਰੇ ਪਿਆਰੇ ਸਾਹਿਲ ਨੂੰ ਮੈਂ ਇੱਥੇ ਹੀ ਖਤਮ ਕਰ ਦੇਵਾਂਗੀ,” ਮੇਹਰ ਦੀ ਆਵਾਜ਼ ਠੰਡੀ ਤੇ ਖਤਰਨਾਕ ਸੀ।
ਨਵਨੀਤ ਦੇ ਹੱਥ ਠਹਿਰ ਗਏ। ਉਸਦੇ ਦਿਲ ਵਿੱਚ ਸਾਹਿਲ ਨੂੰ ਖੋਣ ਦਾ ਡਰ ਫੇਲ ਗਿਆ। “ਛੱਡ ਉਸਨੂੰ!” ਉਸਨੇ ਚੀਕ ਕੇ ਕਿਹਾ।
ਮੇਹਰ ਹਾਸੀ। “ਸਰੰਡਰ ਕਰ, ਨਹੀਂ ਤਾਂ ਇਹ ਗਿਆ।”
ਨਵਨੀਤ ਨੇ ਤਲਵਾਰ ਥੱਲੇ ਸੁੱਟ ਦਿੱਤੀ। ਤੇ ਬੱਸ ਇਨਾ ਹੀ ਕਾਫ਼ੀ ਸੀ ਰਵੀਨਾ ਲਈ ਉਸਨੇ ਮੌਕੇ ਦਾ ਫਾਇਦਾ ਚੁੱਕਿਆ ਤੇ ਨਵਨੀਤ ਨੂੰ ਵੀ ਆਪਣੇ ਜਾਦੂ ਨਾਲ ਸੰਗਲਾ ਵਿੱਚ ਕੈਦ ਕਰ ਲਿਆ। ਨਵਨੀਤ, ਕਿਰਨ, ਕੋਮਲ ਤੇ ਮੈਂ ਸਾਰੇ ਦੁਬਾਰਾ ਕੈਦ ਹੋ ਗਏ।
ਮੇਰੀ ਗਰਦਨ ‘ਤੇ ਤਲਵਾਰ ਹਜੇ ਵੀ ਲਗੀ ਹੋਈ ਸੀ। ਖੂਨ ਮੇਰੀ ਗਰਦਨ ਤੋਹ ਹੌਲੀ ਹੌਲੀ ਟਪਕ ਰਿਹਾ ਸੀ। ਅੰਮ੍ਰਿਤ ਹੱਥ ਆਪਣੀਆਂ ਪਸਲੀਆਂ ‘ਤੇ ਰੱਖ ਕੇ ਖੜੀ ਸੀ, ਉਹ ਦਰਦ ਵਿਚ ਸੀ। ਪਰ ਮੇਹਰ ਦੀ ਚਲਾਕੀ ਕਰਕੇ ਦੋਬਾਰਾ ਸਬ ਉਨ੍ਹਾਂ ਦੇ ਕੰਟਰੋਲ ਵਿਚ ਸੀ। ਉਹ ਦਰਦ ਨੂੰ ਸਹਾਰਦੀ ਬੋਲੀ “ਹੁਣ ਸਬ ਕੁੱਜ ਖਤਮ ਕਰਨ ਦਾ ਟਾਈਮ ਅ ਗਿਆ ਆ।” ਉਸਨੇ ਤਲਵਾਰ ਚੁੱਕ ਕੇ ਬਲਜੀਤ ਨੂੰ ਦਿੱਤੀ ਤੇ ਬੋਲੀ “ਹੁਣ ਜੋ ਕਰਨਾ ਆ, ਜਲਦੀ ਕਰ।”
ਬਲਜੀਤ ਹੌਲੀ-ਹੌਲੀ ਮੇਰੇ ਵੱਲ ਆਈ। ਉਸਦੇ ਕਦਮ ਕੰਬ ਰਹੇ ਸਨ। ਅਰਮਾਨ ਤੇ ਤੇਜੀ ਪਿੱਛੇ ਖੜੇ ਸਨ, ਜਖ਼ਮੀ ਪਰ ਜੀਉਂਦੇ। ਰਵੀਨਾ ਹਜੇ ਵੀ ਲੁਕੀ ਹੋਈ ਸੀ।
ਨਵਨੀਤ ਸੰਗਲਾਂ ਵਿਚ ਬਿਲਕ ਰਹੀ ਸੀ, ਬੇਬੱਸ। “ਰੁਕ ਜਾ ਬਲਜੀਤ!” ਉਹ ਚੀਖੀ। ਪਰ ਬਲਜੀਤ ਨੇ ਉਸ ਵੱਲ ਧਿਆਨ ਤੱਕ ਨਾ ਦਿੱਤਾ। ਉਸਦੀ ਨਜ਼ਰ ਵਿਚ ਸਿਰਫ਼ ਮੇਰੇ ਲਈ ਨਫ਼ਰਤ ਸੀ, ਉਹ ਸਿਰਫ ਮੈਨੂੰ ਮਾਰ ਦੇਣਾ ਚਾਹੁੰਦੀ ਸੀ।
ਮੈਂ ਇਕ ਦਮ ਚੁੱਪ ਸੀ, ਸੰਗਲਾਂ ਕਰਕੇ ਮੈਨੂੰ ਬਹੁਤ ਦਰਦ ਹੋ ਰਹੀ ਸੀ। ਪਰ ਪਤਾ ਨਹੀਂ ਕੀ ਸੀ ਮੇਰੇ ਅੰਦਰ ਜੋ ਮੈਨੂੰ ਇਸ ਦਰਦ ਕਰਕੇ ਬਿਲਕਣ ਅਤੇ ਦਰਦ ਨਾਲ ਚੀਖਣ ਨਹੀਂ ਦੇ ਰਿਹਾ ਸੀ। ਮੇਰੇ ਅੰਦਰ ਇਕ ਐਸੀ ਆਵਾਜ਼ ਸੀ ਜੋ ਮੈਨੂੰ ਕਹਿ ਰਹੀ ਸੀ, ਕੇ ਜੇ ਤੂੰ ਚੀਖੀਆਂ ਲਾਹਨਤ ਆ ਤੇਰੇ ਤੇ।
ਮੇਰੇ ਸਾਮਣੇ ਮੇਰੀ ਪਿਆਰੀ ਕਿਰਨ ਸੰਗਲਾਂ ਵਿੱਚ ਕੈਦ ਸੀ। ਉਹ ਬੇਹੋਸ਼ ਹੋ ਚੁੱਕੀ ਸੀ। ਤੇ ਮੈਂ ਇਨਾ ਬੇਬਸ ਸੀ, ਕੇ ਉਹ ਬਚਾ ਤੱਕ ਨਹੀਂ ਸਕਿਆ ਸੀ। ਤੇ ਦੂਜੀ ਕੁੜੀ ਜੋ ਖੁਦ ਨੂੰ ਨਵਨੀਤ ਰਹੀ ਸੀ ਤੇ ਮੈਨੂੰ ਆਪਣਾ ਘਰਵਾਲਾ ਉਹ ਵੀ ਮੇਰੇ ਕਰਕੇ ਹੀ ਸੰਗਲਾਂ ਵਿੱਚ ਕੈਦ ਸੀ। ਤੇ ਮੇਰੇ ਦਿਲ ਵਿੱਚ ਉਸਦੇ ਲਈ ਵੀ ਦਰਦ ਉੱਠ ਰਿਹਾ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਮੈਨੂੰ ਆਪਣਾ ਘਰਵਾਲਾ ਕਿਉਂ ਦੱਸ ਰਹੀ ਆ, ਪਰ ਮੈਨੂੰ ਉਸਦੇ ਨਾਲ ਇਕ ਕੁਨੈਕਸ਼ਨ ਫੀਲ ਹੋ ਰਿਹਾ ਸੀ। ਓਹੀ ਕੁਨੈਕਸ਼ਨ ਜੋ ਮੈਨੂੰ ਕਿਰਨ ਨਾਲ ਫੀਲ ਹੁੰਦਾ ਸੀ।
ਬਲਜੀਤ ਮੇਰੇ ਕੋਲ ਪੁੱਜ ਚੁੱਕੀ ਸੀ ਤੇ ਤਿਆਰ ਸੀ ਮੇਰੀ ਧੋਣ ਮੇਰੇ ਸ਼ਰੀਰ ਤੋਹ ਅਲੱਗ ਕਰ ਦੇਣ ਲਈ। ਪਰ ਉਸਨੂੰ ਮੇਰੀ ਬੇਬਸੀ ਤੇ ਨਵਨੀਤ ਦਾ ਰੋਣਾ ਦੇਖ ਕੇ ਸਕੂਨ ਮਿਲ ਰਿਹਾ ਸੀ। ਉਹ ਇਹ ਸਕੂਨ ਹੋਰ ਲੈਣਾ ਚਾਹੁੰਦੀ ਸੀ। ਕਿਉਂਕਿ ਉਹ ਵੀ ਆਪਣੀਆਂ ਕੁੜੀਆਂ ਲਈ ਕਿਰਨ ਸਾਮਣੇ ਇਦਾ ਹੀ ਬਿੱਲਕੀ ਸੀ। ਉਸਨੇ ਰਵੀਨਾ ਨੂੰ ਈਅਰਫੋਨ ਵਿੱਚ ਕੁਜ ਕਿਹਾ।
ਰਵੀਨਾ ਨੇ ਉਸਦੀ ਗੱਲ ਤੇ ਹਾਮੀ ਭਰਦੇ ਹੋਏ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਕੁਜ ਮੰਤਰ ਪੜ੍ਹਨ ਲਗੀ। ਉਸਦੇ ਹੱਥਾ ਵਿੱਚ ਬਿਜਲੀ ਚਮਕਣ ਲਗੀ ਤੇ ਉਸਨੇ ਆਪਣੇ ਹੱਥਾਂ ਨੂੰ ਜ਼ਮੀਨ ਤੇ ਰੱਖ ਦਿੱਤਾ ਤੇ ਬਿਜਲੀ ਉਸਦੇ ਹੱਥਾਂ ਚੋ ਨਿਕਲ ਕੇ ਜ਼ਮੀਨ ਰਹੀ ਕਿਰਨ, ਕੋਮਲ ਅਤੇ ਨਵਨੀਤ ਦੇ ਸੰਗਲਾਂ ਨਾਲ ਜਾ ਟਕਰਾਈ ਤੇ ਤਿੰਨਾ ਦਾ ਸ਼ਰੀਰ ਬਿਜਲੀ ਤੇ ਝਟਕਿਆ ਨਾਲ ਹਿੱਲਣ ਲੱਗਾ। ਕਿਰਨ ਤੇ ਕੋਮਲ ਜੋ ਬੇਹੋਸ਼ ਸਨ, ਉੱਨਾ ਨੂੰ ਹੋਸ਼ ਆ ਗਿਆ, ਤੇ ਉਹ ਬਿਜਲੀ ਕਰਕੇ ਉਨ੍ਹਾਂ ਦੇ ਸ਼ਰੀਰ ਵਿੱਚ ਹੋ ਰਹੇ ਦਰਦ ਕਰਨ ਚੀਖਣ ਲਗੀਆਂ।
ਨਵਨੀਤ ਵੀ ਇਸ ਦਰਦ ਨੂੰ ਚੱਲ ਨਾ ਸਕੀ ਪਰ ਉਸਨੇ ਆਪਣੀ ਚੀਖ ਆਪਣੇ ਮੂੰਹ ਵਿੱਚੋ ਬਾਹਰ ਨਹੀਂ ਨਿਕਲਣ ਦਿੱਤਾ। ਕੁਜ ਦੇਰ ਵਿੱਚ ਬਿਜਲੀ ਦੇ ਝਟਕੇ ਵੀ ਰੁਕ ਗਏ। ਕਿਰਨ ਨੇ ਅੰਮ੍ਰਿਤ ਵੱਲ ਖੂਨੀ ਨਜ਼ਰਾਂ ਨਾਲ ਦੇਖਿਆ। ਸੰਗਲ ਖੜਕਣ ਲੱਗੇ। ਕਿਰਨ ਪੂਰਾ ਜ਼ੋਰ ਲੱਗਾ ਰਹੀ ਸੀ। ਖੂਨ ਉਸਦੇ ਜਖਮਾਂ ਚੋ ਰਿਸ ਰਿਹਾ ਸੀ। ਪਰ ਸੰਗਲ ਟੱਸ ਤੋਹ ਮਸ ਵੀ ਨਾ ਹੋਏ।
ਨਵਨੀਤ ਨੇ ਆਵਾਜ਼ ਦਿੱਤੀ, “ਕੋਈ ਫਾਇਦਾ ਨਹੀਂ ਕਿਰਨ, ਇਹ ਜਾਦੂ ਬਾਹਰੋਂ ਹੀ ਟੁੱਟ ਸਕਦਾ ਆ!”
“ਤੇ ਮੈਂ ਇਦਾਂ ਨਹੀਂ ਬੈਠ ਸਕਦੀ!” ਕਿਰਨ ਚੀਖੀ।
ਕੋਮਲ ਨੇ ਰੋਂਦਿਆਂ ਕਿਹਾ, “ਮਿਸ, ਮੈਨੂੰ ਮਾਫ਼ ਕਰ ਦਵੋ… ਮੈਂ ਤੁਹਾਨੂੰ ਬਚਾ ਨਹੀਂ ਸਕੀ…”
ਕਿਰਨ ਦੀਆਂ ਵੀ ਅੱਖਾਂ ਵਿੱਚ ਹੰਜੂ ਸਨ, “ਨਹੀਂ ਕੋਮਲ, ਗਲਤੀ ਮੇਰੀ ਆ। ਸਾਹਿਲ ਨੂੰ ਮੈਂ ਹੀ ਵੈਮਪਾਇਰ ਬਣਾਇਆ ਸੀ…”
ਉਹ ਤਿੰਨੇ ਰੋ ਰਹੇ ਸਨ। ਬਲਜੀਤ ਨੇ ਮੇਰੀ ਗਰਦਨ ਤੇ ਤਲਵਾਰ ਰੱਖੀ ਹੋਈ ਸੀ। “ਤੇਰੀ ਮੌਤ ਹੀ ਮੇਰੇ ਦਿਲ ਨੂੰ ਸ਼ਾਂਤੀ ਦੇਵੇਗੀ, ਦੇਖ ਕੀੜਾ ਦੋਨੋ ਤੇਰੇ ਲਈ ਤੜਫ ਰਹਿਆਂ ਨੇ। ਮੈਂ ਵੀ ਇਦਾਂ ਹੀ ਤੜਫ ਰਹੀ ਸੀ ਨਾ ਉਸ ਦਿਨ, ਇਹਨਾਂ ਨੂੰ ਇਦਾ ਤੜਫਦੇ ਦੇਖ ਮੈਨੂੰ ਜੋ ਸਕੂਨ ਮਿਲ ਰਿਹਾ ਆ, ਮੈਂ ਉਹ ਸਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਆ।”
ਮੈਂ ਉਸਦੀ ਅੱਖਾਂ ਵਿਚ ਅੱਖਾਂ ਪਾ ਕੇ ਦੇਖ ਰਿਹਾ ਸੀ। ਮੇਰਾ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ। “ਰੱਸੀ ਜਲ ਗਈ, ਪਰ ਬੱਲ ਨਹੀਂ ਗਿਆ,” ਬਲਜੀਤ ਨੇ ਮੈਨੂੰ ਛਟਪਟਾਉਂਦੇ ਦੇਖ ਕੇ ਕਿਹਾ।
ਬਲਜੀਤ ਨੇ ਤਲਵਾਰ ਇਕ ਇੰਚ ਮੇਰੀ ਧੋਣ ਅੰਦਰ ਧੱਕ ਦਿੱਤੀ। ਖੂਨ ਦੀ ਧਾਰਾ ਬਹਿਣ ਲਗੀ। ਦਰਦ ਐਸਾ ਸੀ ਜਿਵੇਂ ਅੱਗ ਸਰੀਰ ਵਿਚ ਫੈਲ ਰਹੀ ਹੋਵੇ। ਪਰ ਮੈਂ ਚੀਖਿਆ ਨਹੀਂ। ਮੇਰੀ ਖਾਮੋਸ਼ੀ ਮੇਰਾ ਇਨਕਾਰ ਸੀ, ਜਿਵੇਂ ਮੈਂ ਉਸਨੂੰ ਲਲਕਾਰ ਰਿਹਾ ਸੀ: ਇਨਾ ਹੀ ਦਮ ਆ ਤੇਰੇ ਵਿੱਚ?
ਨਵਨੀਤ ਤੇ ਕਿਰਨ ਬਿਲਕ ਰਹੇ ਸਨ। ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਤਲਵਾਰ ਉਹਨਾਂ ਦੀ ਗਰਦਨ ਤੇ ਚੱਲੀ ਹੋਵੇ। ਅੰਮ੍ਰਿਤ ਨੇ ਜਦ ਇਹ ਦੇਖਿਆ ਤੇ ਬੋਲੀ “ਬਲਜੀਤ, ਇਸਨੂੰ ਹੋਰ ਦਰਦ ਦੇ ਹੌਲੀ ਹੌਲੀ ਤਲਵਾਰ ਚਲਾ ਇਸਦੀ ਧੋਣ ਤੇ!”
ਬਲਜੀਤ ਨੇ ਤਲਵਾਰ ਚਲਾਉਣੀ ਸ਼ੁਰੂ ਕੀਤੀ। ਮੇਰੀਆਂ ਨਸਾਂ ਫਟਣ ਲੱਗੀਆਂ। ਕਿਰਨ ਤੇ ਨਵਨੀਤ ਦੀਆਂ ਚੀਖਾਂ ਇਲਾਕੇ ਵਿੱਚ ਗੂੰਜਣ ਲੱਗੀਆਂ।
ਪਰ ਕੋਈ ਇਹ ਨਹੀਂ ਜਾਣਦਾ ਸੀ, ਕੇ ਇਹ ਦਰਦ ਬਲਜੀਤ ਦੀਆਂ ਧੀਆਂ ਨੂੰ ਵੀ ਮਹਿਸੂਸ ਹੋ ਰਿਹਾ ਸੀ। ਪ੍ਰੀਤ ਜੋ ਇਸ ਟਾਈਮ ਗੱਡੀ ਚਲਾ ਰਹੀ ਸੀ, ਦਰਦ ਕਰਕੇ ਉਸਦੇ ਕੋਲੋ ਗੱਡੀ ਤੇ ਕੰਟਰੋਲ ਛੁੱਟ ਗਿਆ ਤੇ ਉਸਦੇ ਲੱਗੇ ਬੈਠੀ ਰਿਆ ਦਾ ਵੀ ਆਹੀ ਹਾਲ ਸੀ। ਗੱਡੀ ਦਰੱਖਤ ਨਾਲ ਜਾ ਟਕਰਾਈ। ਏਅਰਬੈਗਸ ਖੁੱਲਣ ਕਰਕੇ ਦੋਨਾ ਦਾ ਬਚਾਅ ਹੋ ਗਿਆ, ਪਰ ਸੱਟਾਂ ਉਨ੍ਹਾਂ ਦੇ ਫੇਰ ਵੀ ਆ ਗਿਆਂ ਸਨ। ਪਰ ਉਨ੍ਹਾਂ ਨੂੰ ਆਪਣੀ ਬਿਲਕੁਲ ਵੀ ਪਰਵਾਹ ਨਹੀਂ ਸੀ। ਉਹ ਡਿਗਦੀਆਂ ਟਹਿੰਦੀਆਂ ਗੱਡੀ ਵਿੱਚੋ ਬਾਹਰ ਨਿਕਲੀਆਂ ਤੇ, ਬਿਨਾ ਕੋਈ ਟਾਈਮ ਜਾਇਆ ਕਿਤੇ ਬਿਨਾ ਸਾਹਿਲ ਦੀ ਦਿਸ਼ਾ ਵੱਲ ਪੱਜ ਪਿਆਂ।
ਕੁਝ ਹੀ ਪਲਾਂ ਵਿਚ ਉਹ ਉਸ ਜਗ੍ਹਾ ਤੇ ਪੁੱਜ ਗਈਆਂ, ਜਿੱਥੇ ਸਾਹਮਣੇ ਉਹਨਾਂ ਨੇ ਆਪਣੀ ਮਾਂ ਬਲਜੀਤ ਨੂੰ ਸਾਹਿਲ ਦੀ ਗਰਦਨ ‘ਤੇ ਤਲਵਾਰ ਖੋਭਦੇ ਦੇਖਿਆ। ਉਹਨਾਂ ਦਾ ਖੂਨ ਖੌਲ ਗਿਆ।
ਉਹਨਾਂ ਦੀਆਂ ਅੱਖਾਂ ਭਰ ਆਈਆਂ। ਇਕ ਪਾਸੇ ਮਾਂ ਸੀ ਤੇ ਦੂਜੇ ਪਾਸੇ ਸਾਹਿਲ। ਉਨ੍ਹਾਂ ਦੇ ਦਿਲ ਤੇ ਦਿਮਾਗ਼ ਵਿਚ ਜੰਗ ਛਿੜ ਗਈ। ਪਰ ਦਿਲ ਜਿੱਤ ਗਿਆ।
“ਮਾਂ!” ਪ੍ਰੀਤ ਚੀਖੀ। ਬਲਜੀਤ ਨੇ ਮੋੜ ਕੇ ਦੇਖਿਆ ਤੇ ਬੋਲੀ, “ਤੁਸੀਂ ਇੱਥੇ ਕਿਵੇਂ?”
ਰਿਆ ਨੇ ਆਪਣੀ ਮਾਂ ਦੇ ਹੱਥੋ ਤਲਵਾਰ ਖੋਹ ਲਈ ਤੇ ਪ੍ਰੀਤ ਨੇ ਆਪਣੀ ਮਾਂ ਨੂੰ ਧੱਕਾ ਮਾਰ ਕੇ ਸਾਹਿਲ ਤੋਹ ਦੂਰ ਸੁੱਟ ਦਿੱਤਾ। ਤਲਵਾਰ ਹੁਣ ਰਿਆ ਦੇ ਹੱਥ ਵਿਚ ਸੀ। ਇਹ ਦੇਖ ਕੇ ਸਭ ਹੱਕੇ-ਬੱਕੇ ਹੋ ਗਏ ਸੀ।
ਬਲਜੀਤ ਜ਼ਮੀਨ ‘ਤੇ ਡਿੱਗੀ ਪਾਈ ਸੀ। ਹੈਰਾਨੀ ਉਸਦੇ ਚਿਹਰੇ ਤੇ ਸਾਫ਼ ਝਲਕ ਰਹੀ ਸੀ। “ਰਿਆ…” ਉਹ ਬੁੜਬੁੜਾਈ।
ਰਿਆ ਨੇ ਤਲਵਾਰ ਸਾਹਿਲ ਵੱਲ ਉਠਾਈ। ਤੇ ਬਲਜੀਤ ਨੂੰ ਥੋੜ੍ਹੀ ਤਸੱਲੀ ਹੋਈ ਉਹ ਗੁੱਸੇ ਵਿੱਚ ਚੀਖੀ, “ਰਿਆ, ਇਕੋ ਝਟਕੇ ਵਿੱਚ ਹੀ ਇਸਦੀ ਧੋਣ ਕੱਟ ਦਮੀ।।”
ਰਿਆ ਨੇ ਮਾਂ ਵੱਲ ਦੇਖਿਆ, ਤੇ ਹਾਂ ਸਿਰ ਹਿਲਾਇਆ……….
ਮਿਲਦੇ ਆ ਹੁਣ ਅਗਲੇ ਅਪਡੇਟ ਵਿੱਚ।
ਅਗਲੇ ਅਪਡੇਟ ਵਿੱਚ ਨਹੀਂ ਇਸੇ ਅਪਡੇਟ ਵਿੱਚ ਹੀ ਪਤਾ ਲੱਗੇ ਗਾ।
ਰਿਆ ਨੇ ਆਪਣੀ ਮਾਂ ਵੱਲ ਦੇਖਿਆ, ਉਸਦੀਆਂ ਅੱਖਾਂ ਵਿੱਚ ਦਰਦ ਸੀ। ਫਿਰ ਉਸਨੇ ਹੌਲੀ ਜਿਹੇ ਹਾਂ ਵਿੱਚ ਸਿਰ ਹਿਲਾਇਆ, ਤੇ ਪੂਰੀ ਤਾਕਤ ਨਾਲ ਤਲਵਾਰ ਨੂੰ ਉੱਚਾ ਚੁੱਕ ਕੇ, ਇਕ ਗੱਜਦਾਰ ਆਵਾਜ਼ ਨਾਲ ਉਸਨੇ ਤਲਵਾਰ ਸਾਹਿਲ ਦੇ ਸਰੀਰ ਵਿੱਚ ਧਸੀ ਜ਼ੰਜੀਰਾਂ ‘ਤੇ ਮਾਰ ਦਿੱਤੀ। ਤਲਵਾਰ ਦਾ ਵਾਰ ਇੰਨਾ ਸ਼ਕਤੀਸ਼ਾਲੀ ਸੀ ਕਿ ਇਕੋ ਝਟਕੇ ਨਾਲ ਕਈ ਜ਼ੰਜੀਰਾਂ ਟੁੱਟ ਕੇ ਜ਼ਮੀਨ ‘ਤੇ ਡਿੱਗ ਪਈਆਂ।
ਰਿਆ ਦੀ ਇਸ ਹਰਕਤ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਰਿਆ ਇਸ ਤਰ੍ਹਾਂ ਦਾ ਕਦਮ ਚੁੱਕੇਗੀ। ਤੇ ਦੇਖਦੇ ਹੀ ਦੇਖਦੇ ਉਸਨੇ ਉਸਨੇ ਦੋਬਾਰਾ ਤੀਬਰਤਾ ਨਾਲ ਤਲਵਾਰ ਚਲਾਈਤ ਤੇ ਇੱਕ ਇਕ ਕਰਕੇ ਸਾਰੀਆਂ ਜ਼ੰਜੀਰਾਂ ਕੱਟ ਦਿਤੀਆਂ। ਅਗਲੇ ਹੀ ਪਾਲ ਸਾਹਿਲ ਪੂਰੀ ਤਰ੍ਹਾਂ ਆਜ਼ਾਦ ਉਨ੍ਹਾਂ ਸਾਮਣੇ ਖੜ੍ਹਾ ਸੀ।
ਮੇਰੇ ਆਜ਼ਾਦ ਹੁੰਦੇ ਹੀ, ਮੇਰੇ ਅੰਦਰ ਜੋ ਗੁੱਸਾ ਭਰਿਆ ਪਿਆ ਸੀ ਫੁੱਟ ਪਿਆ, ਮੈਂ ਇਕ ਜ਼ੋਰਦਾਰ ਹੁੰਕਾਰ ਨਾਲ ਉਠਾਇਆ ਤੇ ਮੇਰਾ ਸ਼ਰੀਰ ਦੋਬਾਰਾ ਟੋਹ ਤਬਦੀਲ ਹੋਣਾ ਸ਼ੁਰੂ ਹੋ ਗਿਆ। ਮੈਨੂੰ ਤਪਦੀਲ ਹੁੰਦੇ ਦੇਖ, ਅੰਮ੍ਰਿਤ ਸਮਝ ਗਈ ਕਿ ਮਾਮਲਾ ਹੱਥੋਂ ਨਿਕਲ ਰਿਹਾ ਆ। ਅੰਮ੍ਰਿਤ ਗੁੱਸੇ ਵਿੱਚ ਚੀਖੀ, “ਰਿਆ ਤੇ ਪ੍ਰੀਤ ਨੂੰ ਬਾਅਦ ਵਿੱਚ ਵੇਖਾਂਗੇ! ਪਹਿਲਾਂ ਸਾਹਿਲ ਨੂੰ ਕਾਬੂ ਕਰੋ! ਉਹ ਫਿਰ ਤੋਂ ਬਦਲ ਰਿਹਾ ਹੈ!”
ਉਸਦੀ ਆਵਾਜ਼ ਸੁਣ ਕੇ ਤੇਜੀ, ਅਰਮਾਨ ਤੇ ਮੇਹਰ ਇਕਦਮ ਚੌਕਣੇ ਹੋ ਗਏ, ਪਰ ਬਲਜੀਤ ਹਾਲੇ ਵੀ ਸ਼ੋਕ ਵਿਚ ਸੀ, ਉਸਨੇ ਜੋ ਦੇਖਿਆ ਸੀ ਉਹ ਉਸਨੂੰ ਹਜ਼ਮ ਨਹੀਂ ਕਰ ਪਾ ਰਹੀ ਸੀ।
ਅਗਲੇ ਹੀ ਪਲ, ਮੈਂ ਪੂਰੀ ਤਰ੍ਹਾਂ ਤਬਦੀਲ ਹੋ ਚੁੱਕਾ ਸੀ। ਮੇਰੇ ਦੰਦ ਤੇ ਹੱਥਾਂ ਦੇ ਨੋਹ ਬਾਹਰ ਨਿਕਲ ਆਏ ਸਨ। ਜੋ ਬਹੁਤ ਤਿੱਖੇ ਤੇ ਲੰਬੇ ਸਨ। ਮੇਰੀ ਪਿੱਠ ਚੋ ਦੋਬਾਰਾ ਕੇਲ ਪੰਖ ਨਿਕਲ ਆਏ ਸੀ। ਤਾਕਤ ਜਿੰਮੇ ਮੇਰੀਆਂ ਰਗਾਂ ਵਿੱਚ ਫੇਲ ਰਹੀ ਸੀ। ਮੈਂ ਰਿਆ ਵੱਲ ਇਕ ਸਮਾਇਲ ਨਾਲ ਦੇਖਿਆ ਤੇ ਉਹ ਮੇਰੇ ਵੱਲ ਤਲਵਾਰ ਸੁੱਟਣ ਦਾ ਇਸ਼ਾਰਾ ਕੀਤਾ। ਰਿਆ ਨੇ ਬਿਨਾਂ ਕਿਸੇ ਝਿਜਕ ਦੇ ਤਲਵਾਰ ਮੇਰੇ ਵੱਲ ਸੁੱਟ ਦਿੱਤੀ।
ਮੈਂ ਤਲਵਾਰ ਨੂੰ ਹਵਾ ਵਿੱਚ ਹੀ ਫੜ੍ਹ ਲਿਆ। ਮੇਰੇ ਹੱਥ ਵਿੱਚ ਅੱਗ ਬਲਣ ਲਗੀ, ਮੈਂ ਜਿਸ ਹੱਥ ਨਾਲ ਤਲਵਾਰ ਫੜ੍ਹੀ ਸੀ, ਉਸ ਹੱਥ ਵਿੱਚੋ ਅੱਗ ਫੇਲ ਕੇ ਤਲਵਾਰ ਤੱਕ ਚੱਲੀ ਗਈ, ਤੇ ਤਲਵਾਰ ਵਿੱਚ ਪੂਰੀ ਤਰ੍ਹਾਂ ਅੱਗ ਨਾਲ ਚਮਕ ਪਾਈ। ਅੰਮ੍ਰਿਤ ਨੇ ਇਹ ਦੇਖਦੇ ਹੀ ਘਬਰਾਹਟ ਵਿੱਚ ਆਪਣਾ ਈਅਰਪੀਸ ਫੜਿਆ ਤੇ ਚੀਖੀ, “ਰਵੀਨਾ! ਤੂੰ ਦੇਖ ਰਹੀ ਆ ਨਾ? ਕੁਝ ਕਰ ਜਲਦੀ!” ਪਰ ਓਧਰੋਂ ਕੋਈ ਜਵਾਬ ਨਹੀਂ ਆਇਆ। ਅੰਮ੍ਰਿਤ ਨੂੰ ਸਿਰਫ਼ ਖਾਮੋਸ਼ੀ ਹੀ ਮਿਲੀ।
ਉਸੇ ਵੇਲੇ ਹੀ ਸਾਹਿਲ ਬਿਜਲੀ ਦੀ ਰਫ਼ਤਾਰ ਨਾਲ ਅੰਮ੍ਰਿਤ ਸਾਮਣੇ ਪੁੱਜ ਗਿਆ। ਉਸਦੀ ਤਲਵਾਰ ਦਾ ਵਾਰ ਸਿੱਧਾ ਅੰਮ੍ਰਿਤ ਦੀ ਗਰਦਨ ਵੱਲ ਸੀ, ਤਲਵਾਰ ਹਵਾ ਨੂੰ ਚੀਰਦੀ ਤੇ ਅੱਗ ਦੀ ਲੋਹ ਨੂੰ ਹਵਾ ਵਿੱਚ ਲਹਿਰਾਉਂਦੀ ਅੰਮ੍ਰਿਤ ਦੀ ਧੋਣ ਵੱਲ ਜਾ ਰਹੀ ਸੀ।
ਪਰ ਅੰਮ੍ਰਿਤ ਨੇ ਆਪਣੇ ਕੰਜਰ ਨਾਲ ਉਸਦਾ ਵਾਰ ਰੋਕ ਲਿਆ ਖੰਜਰ ਤੇ ਤਲਵਾਰ ਦੇ ਆਪਸ ਵਿੱਚ ਟਕਰਾਉਣ ਕਰਨ ਚਿੰਗਾਰੀਆਂ ਨਿਕਲਣ ਲੱਗੀਆਂ। ਪਰ ਸਾਹਿਲ ਨੇ ਇਕ ਪਲ ਵੀ ਬਰਬਾਦ ਨਾ ਕੀਤਾ ਤੇ ਉਸਨੇ ਆਪਣਾ ਪੈਰ ਘੁਮਾਇਆ ਤੇ ਅੰਮ੍ਰਿਤ ਦੀ ਬੱਖੀ ਤੇ ਇਕ ਕਿੱਕ ਨਾਲ ਹਮਲਾ ਕਰ ਦਿੱਤਾ। ਅੰਮ੍ਰਿਤ ਹਵਾ ਵਿੱਚ ਉੱਡ ਗਈ ਤੇ ਪਿੱਛੇ ਦਰੱਖਤ ਨਾਲ ਜਾ ਟਕਰਾਈ।
ਇਹ ਦੇਖ ਕੇ ਕਿਸੇ ਨੂੰ ਵੀ ਹੋਸ਼ ਨਹੀਂ ਰਿਹਾ। ਪਰ ਸਾਹਿਲ ਰੁਕਿਆ ਨਹੀਂ। ਉਸਨੇ ਤੁਰੰਤ ਤਲਵਾਰ ਨਾਲ ਨਵਨੀਤ ਦੀਆਂ ਜ਼ੰਜੀਰਾਂ ਵੀ ਕੱਟ ਦਿੱਤੀਆਂ, ਨਵਨੀਤ ਆਜ਼ਾਦ ਹੋ ਗਈ।
ਅੰਮ੍ਰਿਤ ਜ਼ਮੀਨ ‘ਤੇ ਪਈ ਦਰਦ ਸਹਿ ਰਹੀ ਸੀ, ਪਰ ਉਸਦੀ ਨਿਗਾਹ ਸਾਹਿਲ ਤੇ ਨਵਨੀਤ ਵੱਲ ਹੀ ਸੀ। ਉਸਨੂੰ ਸਮਝ ਆ ਗਿਆ ਕਿ ਉਸਦਾ ਪਲਾਨ ਪੂਰੀ ਤਰ੍ਹਾਂ ਫੇਲ ਹੋ ਚੁਕਾ ਆ। ਰਵੀਨਾ ਵੀ ਕੋਈ ਜਵਾਬ ਨਹੀਂ ਦੇ ਰਹੀ ਆ, ਤੇ ਸਾਹਿਲ ਨੂੰ ਹੁਣ ਰੋਕਣਾ ਬਹੁਤ ਮੁਸ਼ਕਿਲ ਆ। ਉਪਰੋ ਉਸਨੇ ਨਵਨੀਤ ਨੂੰ ਆਜ਼ਾਦ ਕਰ ਲਿਆ ਆ। ਤੇ ਉਹ ਸਾਰੇ ਇਸ ਟਾਈਮ ਪੂਰੀ ਤਰ੍ਹਾਂ ਫਿੱਟ ਵੀ ਨਹੀਂ ਹਨ।
ਅੰਮ੍ਰਿਤ ਨੇ ਦੰਦ ਕੜਕਾਏ ਤੇ ਆਪਣੀ ਬੱਖੀ ਫੜੀ ਬੋਲੀ, “Fallback! ਸਾਰੇ ਨਿਕਲ ਜਾਓ ਇੱਥੋਂ! ਤੇਜੀ ਤੇ ਅਰਮਾਨ ਬਲਜੀਤ ਨੂੰ ਚੁੱਕੋ ਤੇ ਜਾਓ! ਮੇਹਰ, ਤੂੰ ਵੀ ਇਹ ਆਰਡਰ ਹੈ!”
ਮੇਹਰ ਨੇ ਹਿਚਕਦੇ ਹੋਏ ਪੁੱਛਿਆ, “ਪਰ ਰਿਆ ਤੇ ਪ੍ਰੀਤ…?”
ਅੰਮ੍ਰਿਤ ਨੇ ਗੁੱਸੇ ਨਾਲ ਭਰੀ ਆਵਾਜ਼ ਵਿੱਚ ਬੋਲੀ, “ਤੈਨੂੰ ਸੁਣਾਈ ਨਹੀਂ ਦਿੱਤਾ? ਨਿਕਲ ਜਾ ਇੱਥੋ। ਦੋਵੇਂ ਉਹਦੇ ਨਾਲ ਹਨ। ਰਿਆ ਤੇ ਪ੍ਰੀਤ ਨੂੰ ਬਾਅਦ ਵਿੱਚ ਦੇਖਾਂ ਗੇ। ਹੁਣ ਸਾਡਾ ਇੱਥੋ ਬਚ ਕੇ ਨਿਕਲਣਾ ਜਰੂਰੀ ਆ। ਇਹ ਆਰਡਰ ਸੁਣ ਕੇ ਸਾਰੇ ਹੰਟਰਜ਼ ਉੱਥੋਂ ਨਿਕਲਣ ਦੀ ਤਿਆਰੀ ਕਰਨ ਲੱਗੇ।
ਇਹ ਵੇਖ ਕੇ ਨਵਨੀਤ ਨੇ ਤੁਰੰਤ ਸਾਹਿਲ ਵੱਲ ਦੌੜ ਲਗਾਈ, “ਸਾਹਿਲ, ਉਹ ਸਾਰੇ ਪੱਜਣ ਦੀ ਕੋਸਿਸ਼ ਕਰ ਰਹੇ ਨੇ।” ਪਰ ਤੇਜੀ ਪਹਿਲਾਂ ਹੀ ਬਲਜੀਤ ਨੂੰ ਚੁੱਕ ਕੇ ਇਕ ਵੱਡਾ ਜੰਪ ਮਾਰ ਚੁੱਕਿਆ ਸੀ। ਉਹ ਇਕੋ ਜੰਪ ਵਿੱਚ ਹੀ ਕਾਫੀ ਦੂਰ ਨਿਕਲ ਗਿਆ ਸੀ। ਪਰ ਮੈਂ ਉਨ੍ਹਾਂ ਨੂੰ ਕਿੱਥੋ ਜਾਣ ਦੇਣ ਵਾਲਾ ਸੀ। ਮੈਂ ਉਨ੍ਹਾਂ ਦਾ ਪਿੱਛਾ ਕਰਨ ਲਈ ਉਨ੍ਹਾਂ ਮਗਰ ਜਾਣ ਲੱਗਾ। ਪਰ ਨਵਨੀਤ ਦੀ ਆਵਾਜ਼ ਨੇ ਮੈਨੂੰ ਰੋਕ ਲਿਆ।
“ਡਾਰਲਿੰਗ, ਨਹੀਂ! ਕਿਰਨ ਤੇ ਕੋਮਲ ਦੀ ਹਾਲਤ ਵੇਖ, ਜੇ ਇਹਨਾਂ ਨੂੰ ਟ੍ਰੀਟ ਕਰਨਾ ਬਹੁਤ ਜਰੂਰੀ ਆ। ਉਹਨਾਂ ਨੂੰ ਬਾਅਦ ਵਿੱਚ ਵੇਖ ਲਵਾਂਗੇ।”
ਇਹ ਸੁਣ ਕੇ ਮੈਂ ਉਥੇ ਹੀ ਰੁਕ ਗਿਆ। ਜਦੋ ਮੈਂ ਕਿਰਨ ਵੱਲ ਦੇਖਿਆ ਤਾ ਉਹ ਜ਼ਮੀਨ ਤੇ ਡਿੱਗੀ ਪਾਈ ਸੀ। ਉਸਦੇ ਵਿੱਚ ਜਿੰਮੇ ਜਾਣ ਹੀ ਨਹੀਂ ਬਚੀ ਸੀ। ਇਹ ਦੇਖ ਮੇਰਾ ਦਿਲ ਪੀਗਲ ਗਿਆ। ਮੈਂ ਕਿਰਨ ਵੱਲ ਆਪਣੇ ਕਦਮ ਬੱਧਾ ਦਿੱਤੇ। ਮੇਰੇ ਪੱਖ ਮੇਰੀ ਪਿੱਠ ਤੋਹ ਗਾਇਬ ਹੁਣ ਲੱਗੇ। ਮੇਰੇ ਦੰਦ ਤੇ ਨੋਹ ਵੀ ਨਾਰਮਲ ਹੋਣ ਲੱਗੇ।
ਜ਼ੰਜੀਰਾਂ ਹਾਲੇ ਵੀ ਕਿਰਨ ਦੇ ਸਰੀਰ ਵਿੱਚ ਖੂਬੀਆਂ ਹੋਈਆਂ ਸਨ। ਮੈਂ ਤੁਰੰਤ ਤਲਵਾਰ ਨਾਲ ਸਾਰੀਆਂ ਜ਼ੰਜੀਰਾਂ ਕੱਟ ਦਿੱਤੀਆਂ, ਤੇ ਉਸਨੂੰ ਡਿੱਗਣ ਤੋਂ ਪਹਿਲਾਂ ਹੀ ਆਪਣੇ ਬਾਹਾਂ ‘ਚ ਫੜ ਲਿਆ। ਨਵਨੀਤ ਨੇ ਵੀ ਕੋਮਲ ਨੂੰ ਵੀ ਆਜ਼ਾਦ ਕਰ ਦਿੱਤਾ। ਦੋਵੇਂ ਬੇਹੋਸ਼ ਸਨ। ਪਰ ਉਨ੍ਹਾਂ ਵਿੱਚ ਜਾਣ ਬਾਕੀ ਸੀ।
ਕਿਰਨ ਦੀ ਹਾਲਤ ਦੇਖ ਕੇ ਮੇਰਾ ਦਿਲ ਪਸੀਜਿਆ ਗਿਆ। ਮੈਂ ਕਿਰਨ ਨੂੰ ਚੁੱਕੇ ਕੇ ਆਪਣੇ ਗੱਲ ਨਾਲ ਲਾ ਲਿਆ, ਮੇਰੀਆਂ ਅੱਖਾਂ ਵਿਛੀ ਹੰਜੂ ਝਰ ਝਰ ਕਰਕੇ ਬਹਿਣ ਲੱਗੇ। ਮੈਂ ਰੋਂਦੀ ਆਵਾਜ਼ ਵਿੱਚ ਬੋਲਿਆ, “ਇਹ ਸਭ ਮੇਰੇ ਕਰਕੇ ਹੋਇਆ…”
“ਮੈਂ ਕਿਸੇ ਨੂੰ ਨਹੀਂ ਛੱਡਾਂ ਗਾ, ਸਬ ਨੂੰ ਤੜਫਾ ਤੜਫਾ ਕੇ ਮਰਾਂ ਗਾ” ਮੈਂ ਚੀਖ ਉਠਾਇਆ। ਪਰ ਮੇਰੇ ਮੋਡ ਤੇ ਨਵਨੀਤ ਨੇ ਹੱਥ ਰੱਖ ਦਿੱਤਾ ਤੇ ਪਿਆਰੀ ਆਵਾਜ਼ ਵਿੱਚ ਬੋਲੀ, ਪਰ ਇਸ ਟਾਈਮ ਸਾਨੂ ਇੱਥੋ ਨਿਕਲਣਾ ਚਾਹੀਦਾ ਆ। ਹੁਣ ਇਹ ਜਗਾਹ ਸੇਫ ਨਹੀਂ ਆ। ਮੈਂ ਹਾਂ ਵਿੱਚ ਸਿਰ ਹਿਲਾਇਆ ਤੇ ਕਿਰਨ ਨੂੰ ਆਪਣਿਆ ਬਾਹਾਂ ਵਿੱਚ ਚੁੱਕ ਕੇ ਖੜਾ ਹੋ ਗਿਆ। ਕੋਮਲ ਨੂੰ ਨਵਨੀਤ ਨੂੰ ਚੁੱਕ ਲਿਆ। ਮੈਂ ਰਿਆ ਤੇ ਪ੍ਰੀਤ ਨੂੰ ਮੇਰੇ ਮਗਰ ਆਉਣ ਦਾ ਇਸ਼ਾਰਾ ਕੀਤਾ ਤੇ ਕਿਰਨ ਦੇ ਘਰ ਵੱਲ ਦੌੜ ਪਿਆਂ।
******************
ਸਾਡੇ ਜਾਣ ਤੋਹ ਬਾਅਦ ਉਥੇ ਪੰਜ ਲੋਕ ਪਰਾਕਟ ਹੋ ਗਏ। ਪੰਜਾ ਨੇ ਲੰਬੇ ਲੰਬੇ ਕੇਲ ਚੱਗੇ ਪਾਏ ਹੋਏ ਸੀ ਤੇ ਸਿਰ ਤੇ ਕਾਲੀ ਟੋਪੀ ਸੀ। ਕਿਸੇ ਦਾ ਵੀ ਚਿਹਰਾ ਦੇਖਿਆ ਨਹੀਂ ਜਾ ਸਕਦਾ ਸੀ। ਉਨ੍ਹਾਂ ਵਿੱਚੋ ਇਕ ਮਰਦਾਨਾ ਆਵਾਜ਼ ਵਾਲਾ ਬੋਲਿਆ, “ ਜੇ ਤੁੱਸੀ ਸਾਨੂ ਰੋਕਿਆ ਨਾ ਹੁੰਦਾ। ਉਨ੍ਹਾਂ ਹੰਟਰਜ਼ ਵਿੱਚੋ ਇਕ ਵੀ ਜਾਣਾ ਬਚ ਕੇ ਨਹੀਂ ਨਿਕਲਣਾ ਸੀ।”
ਜਿਸ ਸਕਸ਼ ਵੱਲ ਦੇਖ ਕੇ ਉਹ ਬੋਲਿਆ ਸੀ, ਉਹ ਸਕਸ਼ ਗੁੱਸੇ ਤੇ ਰੋਬਦਾਰ ਆਵਾਜ਼ ਵਿੱਚ ਬੋਲੀ, “ਇਹ ਭੇਣਚੋਦ ਰੂਲਜ਼, ਜੇ ਇਹ ਰੂਲਜ਼ ਨਾ ਹੁੰਦੇ ਤੇ ਮੈਂ ਤੁਹਾਨੂੰ ਨਾ ਰੋਕਦੀ।”
“ਰੂਲਜ਼ ਤੁੱਸੀ ਕਦੋਂ ਤੋਹ ਰੂਲਜ਼ ਨੂੰ ਮੰਨਣ ਲੱਗ ਪਏ?” ਏਕ ਹੋਰ ਸਕਸ਼ ਉਸ ਔਰਤ ਵੱਲ ਦੇਖ ਕੇ ਬੋਲਿਆ।
ਉਸ ਔਰਤ ਨੇ ਸਬ ਬਾਲ ਦੇਖਿਆ, ਤੇ ਸਾਰੀਆਂ ਦੇ ਦਿਲੋ ਦਿਮਾਗ ਵਿੱਚ ਜਿੰਮੇ ਡਰ ਦੀ ਲਹਿਰ ਦੌੜ ਗਈ।, “ਉਹ ਔਰਤ ਗੁੱਸੇ ਵਿੱਚ ਬੋਲੀ, “ਹਾਂ ਮੈਂ ਰੂਲਸ ਨੂੰ ਨਹੀਂ ਮੰਨਦੀ, ਤੇ ਉਨ੍ਹਾਂ ਰੂਲਜ਼ ਚੋ ਕਿੰਨੇ ਰੂਲਜ਼ ਤੇ ਮੈਂ ਆਪ ਬਣਾਏ ਆ, ਪਰ ਮੈਂ ਦੇਖਣਾ ਚਾਹੁੰਦੀ ਸੀ ਕਿ ਮੇਰੀ ਕੁੜੀ ਵਿੱਚ ਕਿੰਨਾ ਦਮ ਆ ਤੇ ਜਿਸਨੂੰ ਉਸਨੇ ਆਪਣਾ ਘਰਵਾਲਾ ਚੁਣਿਆ ਆ ਉਸ ਵਿੱਚ ਕਿੰਨਾ ਦਮ ਆ, ਪਰ ਮੈਨੂੰ ਮੇਰੀ ਕੁੜੀ ਨੇ ਬਹੁਤ ਨਿਰਾਸ਼ ਕੀਤਾ, ਪਰ ਉਸਨੇ ਜੋ ਮੁੰਡਾ ਚੁਣਿਆ ਆ ਉਹ ਦਿਲਚਸਪ ਆ।” ਤੇ ਇੰਨਾ ਬੋਲਦੇ ਹੀ ਉਸਦੇ ਫੇਸ ਤੇ ਇਕ ਹਲਕੀ ਜਹੀ ਸਮਾਇਲ ਆ ਗਈ।
ਮਿਲਦੇ ਆ ਹੁਣ ਅਗਲੇ ਅਪਡੇਟ ਵਿੱਚ ਤੇ ਦੇਖਦੇ ਆ ਕੌਣ ਨੇ ਇਹ ਪੰਜ ਲੋਕ ਅਤੇ ਹੰਟਰਜ਼ ਨੂੰ ਇਸ ਹਮਲੇ ਦੀ ਕੀ ਕੀਮਤ ਚੁਕਾਉਣੀ ਪਵੇ ਗੀ।
Vichale vo sade naal majak kita ao v bhot vadiya c
