" ਵਹੁਟੀ ਦਾ ਹੜਦੁੱਲ "
( ਸੰਖਿਅਾ 2 )
ਤੁਸੀਂ ਪੜ ਚੁੱਕੇ ਹੋ:-
ਸਿਮਰਨ ਨੂੰ ਹੁਣ ੲਿਹ ਸਭ ਸਹਿਣ ਦੀ ਅਾਦਤ ਪੈ ਚੁੱਕੀ ਸੀ . ਪਰ ੳੁਸਨੂੰ ਸਭ ਤੋਂ ਵੱਡਾ ਡਰ ੲਿਸ ਗੱਲ ਦਾ ਸੀ ਕਿ . ਸੀਰੇ ਵਰਗੇ ਜਾਨਵਰ ਤੋਂ ਓਹ ਅਾਪਣੀ ੲਿਜ਼ਤ ਕਿਨਾਂ ਕ ਚਿਰ ਬਚਾ ਸਕੇ ਗੀ . ਜਦੋਂ ਕਿ ੳੁਸ ਨੂੰ ਕਿਸੇ ਤੋਂ ੲਿਹ ਵੀ ਪਤਾ ਲੱਗ ਚੁੱਕਾ ਸੀ ਕਿ ੲਿਹ ਸਾਰੀ ਖੇਡ ੳੁਸਦੀ ਸੱਸ ਨੇਂ ਹੀ ਰਚੀ ਹੋੲੀ ਅਾਂ . ਓਹੀ ਸੀਰੇ ਨੂੰ ਹੱਲਾ ਸ਼ੇਰੀਅਾਂ ਦਿੰਦੀ ਸੀ ਕਿੳੁਕੀ ਓਹ ੳੁਸ ਨੂੰ ਸੀਰੇ ਦੇ ਬਿਠਾੳੁਣਾਂ ਚਾਹੁੰਦੀ ਸੀ.
ਹੁਣ ਅੱਗੇ :-
ਅੱਜ ਦਾ ਦਿਨ
ਬੱਸ ਸਿਮਰਨ ਦੇ ਪਿੰਡ ਅੱਡੇ ਤੇ ਅਾ ਕੇ ਰੁੱਕ ਗੲੀ . ਸਿਮਰਨ ਵੀ ਅਾਪਣੇਂ ਹੰਝੂ ਪੁੰਝਦੀ ਹੋੲੀ ਬੱਸ ਤੋਂ ੳੁੱਤਰ ਗੲੀ . ਓਹ ਜਦੋਂ ਦੀ ਵਿਅਾਹੀ ਸੀ. 15 ਦਿਨ ਬਾਅਦ ਅੱਜ ਪਹਿਲੀ ਵਾਰ ਅਾਪਣੇਂ ਪਿੰਡ ਅਾੲੀ ਸੀ ਓਹ ਵੀ ਬਿਲਕੁੱਲ ਕੱਲੀ...
ਹੱਥ ਚ ਚੋਲਾ ਫੜ ਕੇ ਓਹ ਕੲੀ ਸੋਚਾਂ ਸੋਚਦੀ ਅਾਪਣੇ ਘਰ ਵੱਲ ਤੁਰ ਪੲੀ .
ਤਰਸੇਮ ਦਾ ਘਰ
ਸਮਾਂ ਤਕਰੀਬਨ ਦੁਪਿਹਰ 2:30 ਵਜੇ
ਠਕ...ਠਕ..ਦਰਵਾਜਾ ਖੜਕਿਅਾ . ਚਰਨਜੀਤ ਨੇ ਦਰਵਾਜਾ ਖੋਲਿਅਾ , ਅੱਗੇੇ ੳੁਸ ਦੀ ਧੀ ਸਿਮਰਨ ਖੜੀ ਸੀ . ਸਿਮਰਨ ਨੇ ਘੁੱਟ ਕੇ ਅਾਪਣੀ ਮਾਂ ਨੂੰ ਜੱਫੀ ਪਾ ਲੲੀ. ਪਰ ਚਰਨਜੀਤ ਦੇ ਚੇਹਰੇ ਤੇ ਕੋੲੀ ਹਾਵ ਭਾਵ ਨੲੀਂ ਸੀ..
ਚਰਨਜੀਤ ੲਿਦਾਂ ਦੀ ਹੀ ਸੀ . ਲਵਪ੍ਰੀਤ ਦੇ ਘਰੋਂ ਜਾਣ ਤੋ ਬਾਅਦ ੳੁਸ ਦੇ ਮਨ ਤੇ ਅੈਸਾ ਸਦਮਾਂ ਲੱਗਾ ਸੀ ਕਿ . ਓਹ ਕਿਸੇ ਨਾਲ ਗੱਲ ਬਾਤ ਨੲੀਂ ਕਰਦੀ ਸੀ ਹੱਸਣਾ ਤਾਂ ਜਿਵੇਂ ਓਹ ਭੁੱਲ ਹੀ ਗੲੀ ਸੀ. ਬਸ ੲਿੱਕ ਤੁਰਦੀ ਫਿਰਦੀ ਲਾਸ਼ ਸੀ.
"ਓ ...ਬੱਲੇ..ਬੲੀ...ਬੱਲੇ ਮੇਰੇ ਸਿੰਮਾਂ ਪੁੱਤ ਅਾੲਿਅਾ " ਅੰਦਰੋਂ ਅਾਂੳੁਦੇਂ ਤਰਸੇਮ ਨੇ ਸਿਮਰਨ ਦੇਖ ਕੇ ਮੋਹ ਨਾਂਲ ਕਿਹਾ .
ਸਿਮਰਨ ਭੱਜ ਕੇ ਅਾਪਣੇਂ ਭਾਪੂ ਦੇ ਗਲ ਲੱਗ ਗੲੀ " ਕਿਵੇਂ ਓਂ ਬਾਪੂ ਜੀ" ਸਿਰਮਰਨ ਨੇਂ ਅਾਪਣੇ ਪਿਓ ਦੇ ਗੱਲ ਲੱਗ ਕੇ ਪੁਸ਼ਿਅਾ.
" ਮੈਂ ਠੀਕ ਅਾਂ ਪੁੱਤ....ਪਰ ਮੇਰਾ ਸ਼ੇਰ ਪੁੱਤ ਕਿਓ ਰੋਅ ਰਿਅਾ " ਤਰਸੇਮ ਨੇ ੳੁੱਤਰ ਦਿੱਤਾ.
" ਵੈਸੇ ੲੀ ਬਾਪੂ ਜੀ ਤੁਹਾਨੂੰ ਕਾਫੀ ਦਿੰਨਾਂ ਬਾਅਦ ਮਿਲੀ ਅਾਂ ਨਾਂ ਤਾਂ ਕਰਕੇ " ਸਿਮਰਨ ਅੱਖਾਂ ਪੂੰਝਦੀ ਹੋੲੀ ਬੋਲੀ .
"ਚੱਲ ਅਾ ਪੁੱਤ ਬੈਠ ਮੈਂ . ਤੇਰੇ ਲੲੀ ਕਰੜੀ ਜੲੀ ਚਾਹ ਬਣਾੳੁਨਾਂ " ਤਰਸੇਮ ਮੰਜਾ ਢਾੳੁਦਾਂ ਹੋੲਿਅਾ ਬੋਲਿਅਾ.
"ਨੲੀਂ ਬਾਪੂ ਜੀ ਤੁਸੀਂ ਬੈਠੋ ਮੈਂ ਬਣਾ ਲਿਅੳੁਣੀ ਅਾਂ ਚਾਹ " ੲਿਹ ਕਹਿੰਦੇ ਹੋੲੇ ਸਿਮਰਨ ਰਸੋੲੀ ਚ ਵੜ ਗੲੀ.
" ਬਣਾ ਲਾ ਪੁੱਤ ਫਿਰ ..ਵੈਸੇ ਵੀ ਤੇਰੇ ਹੱਥ ਦੀ ਚਾਹ ਪੀਤੇ ਬੜੇ ਦਿਨ ਹੋ ਗੲੇ , ਓਹ ਅਾਜਾ ਤੂੰ ਵੀ ਚੰਨੋਂ ਕਿ ਹੈਥੇ ਬੂਹੇ ਚ ੲੀ ਖੜੀ ਰਹੇਂਗੀ ." ਤਰਸੇਮ ਨੇਂ ਚਰਨਜੀਤ ਨੂੰ ਅਵਾਜ ਮਾਰੀ ਜੋ ਓਦੋਂ ਦੀ ਬੂਹੇ ਚ ਹੀ ਖੜੀ ਸੀ.
"ਸਿੰਮੇ ਪੁੱਤ ਜਸਦੀਪ ਨੀ ਅਾੲਿਅਾ ਤੇਰੇ ਨਾਲ " ਤਰਸੇਮ ਨੇ ਚਾਹ ਬਣਾੳੁਦੀ ਸਿਮਰਨ ਨੂੰ ਪੁੱਸ਼ਿਅਾ .
"ਨੲੀ ਬਾਪੂ ਜੀ ਓਹਨਾਂ ਨੂੰ ਕੰਮ ਸੀ ਕੋੲੀ ਤਾਂ ਕਰਕੇ ." ਸਿਮਰਨ ਨੇਂ ਅਾਪਣੇ ਪਿਓ ਨੂੰ ਝੂਠ ਬੋਲਦੇ ਕਿਹਾ.
"ਚੱਲ ਕੋੲੀ ਨਾਂ ਪੁੱਤ ਕੰਮ ਵੀ ਤਾਂ ਜਰੂਰੀ ਅਾ . ਮੈਂ ਕੀਤਾ ਸੀ ਫੂਨ ਤੇਰੀ ਸੱਸ ਨੂੰ ਵੀ ਓਹ ਵੀ ਅਾਹੀ ਕਹਿੰਦੀ ਸੀ."
" ਹਾਜੀਂ ੲਿਹ ਤਾਂ ਹੈ.." ਰਸੋੲੀ ਚ ਖੜੀ ਸਿਮਰਨ ਦਾ ਦਿਲ ਭਰ ਅਾੲਿਅਾ ਪਰ ਓਹ ਅਾਪਣੇ ਦੁੱਖਾਂ ਨੂੰ ਅਾਪਣੇ ਪਿਓ ਤੋਂ ਲੁਕੋ ਰਹੀ ਸੀ.
ਲਓ ਬਾਪੂ ਜੀ ਚਾਹ ਪੀ ਲੋ . ਸਿਮਰਨ ਥੋੜੇ ਟਾੲਿਮ ਬਾਅਦ ਹੀ ਰਸੋੲੀ ਚੋ ਚਾਹ ਬਣਾਂ ਕੇ ਲੈ ਅਾੲੀ ਤੇ ਤਰਸੇਮ ਨੂੰ ਕੌਲੇ ਚ ਪਾ ਕੇ ਫੜਾੳੁਦੀਂ ਹੋੲੀ ਬੋਲੀ . " ਮੰਮੀ ਥੋਨੂੰ ਵੀ ਦੇ ਦਵਾ ਚਾਹ " ਸਿਮਰਨ ਨੇਂ ਅਾਪਣੀ ਮਾਂ ਨੂੰ ਪੁੱਸ਼ਿਅਾ .
"ਫੜਾ ਦੇ ਪਾਕੇ ੲੇਹਨੇਂ ਕੀ ਬੋਲਣਾਂ ਜੇ ਪੀਣੀ ਹੋੲੀ ਪੀ ਲੂ ਗੀ ਨੲੀਂ ਸ਼ੱਡ ਦੂ ਗੀ ਓਵੇਂ " ਚਾਹ ਦੀ ਘੁੱਟ ਭਰਦਾ ਤਰਸੇਮ ਬੋਲਿਅਾ.
ਸਿਮਰਨ ਨੇਂ ਫਿਰ ਅਾਪਣੀ ਮਾਂ ਨੂੰ ਚਾਹ ਕੌਲੇ ਚ ਪਾ ਕੇ ਦੇ ਦਿੱਤੀ.
" ਚੰਗਾ ਬੲੀ ਸਿੰਮੇ ਪੁੱਤ.... ਤੂੰ ਅਰਾਮ ਕਰ ਮੈਂ ਓਨੇ ਡੰਗਰ ਨੂੰ ਤੁੜੀ ਤੰਦ ਪਾ ਦੇਵਾ ਭੁੱਖੇ ਝਾਕੀ ਜਾਂਦੇ ਅਾ ਖੁਰਲੀ ਵੱਲ " ਖਾਲੀ ਕੌਲਾ ਰੱਖਦਾ ਤਰਸੇਮ ਬੋਲਿਅਾ.
"ਲੈ ਬਾਪੂ ਜੀ ਨੂੰ ਮੈਂ ਕੇਹੜਾ ਥੱਕੀ ਅਾਂ....ਮੈਂ ਪਾ ਦਿੰਨੀਂ ਅਾਂ ਚਾਰਾ ਡੰਗਰਾ ਨੂੰ " ਸਿਮਰਨ ਨੇ ਜਵਾਬ ਦਿੱਤਾ .
"ਓਹ ਨਾਂ ਪੁੱਤ ਤੂੰ ਕਰ ਅਰਾਮ ਮੇਰਾ ਸ਼ੇਰ ਸਫਰ ਦੀ ਥਕਾਨ ਹੋ ੲੀ ਜਾਂਦੀ ਅਾ " ਤਰਸੇਮ ਟੋਕਰਾ ਚੱਕ ਕੇ ਤੂੜੀ ਅਾਲੇ ਬਰਾਂਡੇ ਚ ਚਲਾ ਗਿਅਾ .
ਸਿਰਮਨ ਨੇ ਨਹਾੳੁਣ ਲੲੀ ਪਾਣੀ ਗਰਮ ਧਰ ਦਿੱਤਾ . ਪਾਣੀ ਗਰਮ ਕਰਕੇ ਪਹਿਲਾਂ ਓਹ ਅਾਪ ਨਹਾ ਕੇ ਅਾੲੀ ਫਿਰ ਅਾਪਣੇ ਪਿਓ ਲੲੀ ਪਾਣੀ ਪਾ ਦਿੱਤਾ . ਤਰਸੇਮ ਨਹਾੳੁਣ ਚਲਾ ਗਿਅਾ .
ਸਿਮਰਨ ਘਰੋਂ ਹੀ ਵੱਲ ਤੋਂ ਕੱਦੂ ਤੋੜ ਕੇ ਚੀਰਣ ਲੱਗ ਪੲੀ . ੲੇਨੇਂ ਨੂੰ ਤਰਸੇਮ ਵੀ ਨਹਾ ਕੇ ਵਾਪਸ ਅਾ ਗਿਅਾ .
"ਪੁੱਤ ਤੂੰ ਕਿਓ ਅੈਨਾਂ ਕਸ਼ਟ ਕਰਦੀ ਅਾਂ ਮੈਂ ਕਰ ਲੈਣਾ ਅਾਪੇ ਸਾਰਾ ਕੁੱਝ " ਤੌਲੀਅਾ ਤਾਰ ਤੇ ਸੁੱਕਣੇ ਪਾੳੁਂਦਾ ਹੋੲਿਅਾ ਤਰਸੇਮ ਬੋਲਿਅਾ.
"ਨਾਂ ਬਾਪੂ ਜੀ ਤੁਸੀਂ ਕਿਓਂ ਕਰੋਂਗੇ ਰੋਟੀ ਟੁੱਕ....ਮੇਰੇ ਹੁੰਦਿਅਾਂ " ਸਬਜੀ ਚੀਰ ਕੇ ਧੋਣ ਲੲੀ ੳੁਠਕੇ ਸਿਮਰਨ ਬੋਲੀ.
"ਕੋੲੀਂ ਨਾਂ ਪੁੱਤ ਹੁਣ ਤਾਂ ਅਾਦਤ ਹੋ ਗੲੀ ਅਾ . ਮੈਨੂੰ ਅਾਪ ਨੂੰ ਕਰਨਾ ਪੈਂਦਾ ਸਾਰਾ ਕੁਝ . ੲਿਹ ਕਮਲੀ ਦਾ ਮਨ ਕਰੇ ਤਾਂ ਰੋਟੀ ਟੁਕ ਦਾ ਕਰ ਲੈਦੀ ਅਾਂ ਨੲੀਂ ਤਾਂ ਅਾਪ ਨੂੰ ਹੱਥ ਮਚਾੳੁਣੇ ਪੈਂਦੇ ਅਾ . ਤੇਰੇ ਬਿਨਾਂ ਤਾਂ ਸੱਚੀ ੲੇਹ ਘਰ ਅਧੂਰਾ ਹੋ ਗਿਅਾ ਪੁੱਤ ." ਤਰਸੇਮ ਦਾ ਬੋਲਦੇ ਗਲਾ ਭਰ ਅਾੲਿਅਾ .
ਤਰਸੇਮ ਦੀ ਗੱਲ ਸੁਣਕੇ ਸਿਮਰਨ ਦੀਅਾਂ ਵੀ ਅੱਖਾਂ ਭਰ ਅਾੲੀਅਾਂ .
" ਚੱਲ ਸ਼ੱਡ ਪੁੱਤ ਤੂੰ ਦੱਸ ਅਾਪਣੀ ਤੂੰ ਖੁਸ਼ ਅਾਂ ਨਾਂ ਅਾਪਣੇ ਸੌਹਰੇ ਘਰ " ਤਰਸੇਮ ਨੇ ਗੱਲ ਬਦਲਦੇ ਕਿਹਾ.
ਸਿਮਰਨ ਚੁੱਪ ਚਾਪ ਸਬਜੀ ਨੂੰ ਤੜਕਾ ਲਾੳੁਂਦੀ ਰਹੀ. ਵਿਚਾਰੀ ਖੁਸ਼ ਹੋਵੇ ਤਾਂ ਕੁਝ ਬੋਲੇ .
" ਕੀ ਹੋੲਿਅਾ ਸਿੰਮੂ ਜਵਾਬ ਨੀ ਦਿੱਤਾ ਪੁੱਤ ਕੋੲੀ ਤਕਲੀਫ ਤਾਂ ਨੀ ਤੈਨੂੰ ਓਥੇ ." ਤਰਸੇਮ ਨੇ ਸਿਮਰਨ ਦੇ ਨੇੜੇ ਅਾ ਕੇ ਪਸ਼ਿਅਾ.
ਤਰਸੇਮ ਨੇ ੲਿਹ ਗੱਲ ਪੁਸ਼ ਕੇ ਜਿਵੇਂ ਸਿਮਰਨ ਦੀ ਦੁਖਦੀ ਰਗ ਨੂੰ ਸ਼ੇੜ ਦਿੱਤਾ ਸੀ . ਸਿਮਰਨ ਅਾਪਣੇ ਪਿੳੁ ਦੇ ਗਲ ਲੱਗ ਕੇ . ਹੌਕੇਂ ਲੈ ਕੇ ਰੋਣ ਲੱਗ ਪੲੀ " ਤਕਲੀਫਾਂ ਹੀ ਤਕਲੀਫਾਂ ਬਾਪੂ ਜੀ "
ਸਿਮਰਨ ਨੇ ਰੋਂਦੇ ਰੋਂਦੇ ਅਾਪਣੇ ਪਿਓ ਨੂੰ ਸਾਰੀ ਗੱਲ ਦੱਸ ਦਿੱਤੀ . ਅਾਪਣੀ ਧੀ ਦਾ ਦੁੱਖ ਸੁਣਕੇ ਤਰਸੇਮ ਵੀ ਧਾਹਾਂ ਮਾਰ ਕੇ ਰੋਣ ਲੱਗਾ." ਹਾੲੇ ਓੲੇ ਰੱਬਾ...ਜੇ ਮੈਨੂੰ ਪਤਾ ਹੁੰਦਾ ਮੈਂ ਅਾਪਣੀ ਫੁੱਲਾਂ ਵਰਗੀ ਧੀ ਕਾਹਨੂੰ ਓਹਨਾਂ ਬੁੱਚੜਾਂ ਦੇ ਤੋਰਦਾ . ਮੈਥੋਂ ਬਹੁਤ ਵੱਡੀ ਗਲਤੀ ਹੋ ਗੀ ਧੀੲੇ , ਜੋ ਮੈਂ ਤੇਰੇ ਤਾੲੇਂ ਹੋਣਾਂ ਦੇ ਮਗਰ ਲੱਗ ਗਿਅਾ . ਮੇਰੇ ਭਰਾਵਾਂ ਨੇ ਮੇਰੇ ਨਾਲ ਕਿਹੜੇ ਜਨਮਾਂ ਦਾ ਵੈਰ ਕੱਢਿਅਾ . ਮੇਰੇ ਨਾਂਲ ਤਾਂ ਓਹਨਾਂ ਨੇ ਜੱਗੋਂ ਤੇਹਵੀਂ ਕੀਤੀ ੳੁੱਤੋਂ ਮੇਰੀ ਫੁੱਲ ਵਰਗੀ ਬੱਚੀ ਦੀ ਜਿੰਦਗੀ ਵੀ ਬਰਬਾਦ ਕਰ ਦਿੱਤੀ.
ਜੇ ਮੇਰਾ ਪੁੱਤ ਅੱਜ ਮੇਰੇ ਕੋਲ ਸਹੀ ਸਲਾਮਤ ਹੁੰਦਾ ਤਾਂ ਅੱਜ ਸ਼ਰੀਕਾਂ ਦੀ ੲਿਨੀ ਹਿੰਮਤ ਨਾਂ ਪੈਂਦੀ."
" ਸਿਮਰਨ ਨੇਂ ਰੋਂਦੇ ਰੋਂਦੇ ਪੁਸ਼ਿਅਾ ਬਾਪੂ ਜੀ ਕੀ ਕੀਤਾ ਤਾੲੇ ਹੋਣਾਂ ਨੇ ਤੁਹਾਡੇ ਨਾਂਲ " ਪੁੱਤ ਓਹਨਾਂ ਜਾਲਮਾਂ ਅਾਪਣੀ ਸਾਰੀ ਜਮੀਨ ਧੋਖੇ ਨਾਲ ਅਾਪਣੇ ਨਾਂ ਕਰਵਾ ਲੲੀ ਜੋ ਮੈਂ ਓਹਨਾਂ ਨੂੰ ਠੇਕੇ ਤੇ ਦਿੱਤੀ ਸੀ "
ਤਰਸੇਮ ਫਿਰ ਧਾਹਾਂ ਮਾਰ ਮਾਰ ਰੋਣ ਲੱਗ ਪਿਅਾ . ਅਾਪਣੇ ਪਿਓ ਨੂੰ ਦੁੱਖੀ ਦੇਖ ਕੇ ਸਿਮਰਨ ਅਾਪਣਾ ਦੁੱਖ ਭੁੱਲ ਕੇ ਤਰਸੇਮ ਨੂੰ ਹੌਸਲਾ ਦੇਣ ਲੱਗੀ . ਕੋੲੀ ਨਾਂ ਬਾਪੂ ਜੀ ਜੋ ਹੋਣਾਂ ਸੀ ਓਹ ਹੋ ਗਿਅਾ ਜਿਵੇਂ ਸਾਡੀ ਕਿਸਮਤ . ਤੁਹਾਡੀ ੲਿਸ ਕੀ ਗਲਤੀ ਅਾ , ਕੋੲੀ ਨਾਂ ਰੱਬ ਜਰੂਰ ਸਾਥ ਦੇਓ ਗਾ ਅਾਪਣਾਂ ਓਹ ਸਭ ਠੀਕ ਕਰੂਗਾ .
" ਤੁਸੀਂ ਦੇਖਿਓ ਬਾਪੂ ਜੀ ਵੀਰਾ ੲਿੱਕ ਦਿਨ ਜਰੂਰ ਵਾਪਸ ਅਾੳੂ.ਤੇ ਸਭ ਠੀਕ ਹੋਜੂ ਬਾਪੂ ਜੀ ਤੁਸੀਂ ਹੌਸਲਾ ਰੱਖੋਂ "
ਪੁੱਤ ਓਹਨੇ ਕਿਥੋਂ ਅਾੳੁਣਾਂ ਹੁਣ ਮਰ ਮਰਾ ਗਿਅਾ ਹੋਣਾ . ਨਾਲੇ ਓਹਨੂੰ ਵਿਚਾਰੇ ਪਾਗਲ ਨੂੰ ਅਾਪਣੀ ਹੋਸ਼ ਨੲੀਂ ਨਾਲੇ ਚੰਗਾ ਹੋ ਗਿਅਾ ਓਹ ਘਰੋਂ ਭੱਜ ਗਿਅਾ ਨੲੀਂ ੲੇਹਨਾਂ ਜਾਲਮਾਂ ਨੇ ਜਮੀਨ ਦੇ ਲਾਲਚ ਚ ੳੁਸ ਵਿਚਾਰੇ ਨਾਲ ਪਤਾ ਨੲੀਂ ਕੀ ਕਰਨਾਂ ਸੀ.
"ਨੲੀਂ ਬਾਪੂ ਜੀ ਮੈਨੂੰ ਪੂਰਾ ਯਕੀਨ ਅਾਂ . ਵੀਰਾ ਜਰੂਰ ਅਾੳੂ ਤੇ ਸਭ ਠੀਕ ਹੋ ਜਾਣਾਂ " ਸਿਮਰਨ ਅਾਪਣੇਂ ਬਾਪੂ ਨੂੰ ਹੌਸਲਾ ਦਿੰਦੀ ਬੋਲੀ.
"ਤੇਰਾ ਯਕੀਨ ਜਿੱਤ ਗਿਅਾ ਭੈਣੇ ਮੇਰੀੲੇ....ਅਾ ਦੇਖ ਮੈਂ ਅਾ ਗਿਅਾ......"
ਸਿਮਰਨ ਤੇ ਤਰਸੇਮ ਨੇ ਜਦੋਂ ਸਾਹਮਣੇ ਦੇਖਿਅਾ ਤਾਂ ਓਹਨਾਂ ਦੀ ਖੁਸ਼ੀ ਦਾ ਕੋੲੀ ਟਿਕਾਣਾ ਨਾਂ ਰਿਹਾ .
ਕਿੳੁਕੀਂ ਸਾਹਮਣੇ " ਲਵਪ੍ਰੀਤ " ਖੜਾ ਹੋੲਿਅਾ ਸੀ.
" ਸਿਮਰਨ ਭੱਜ ਕੇ ਲਵਪ੍ਰੀਤ ਦੇ ਗਲੇ ਲੱਗ ਗੲੀ ਵੀਰ ਜੀ ਤੁਸੀਂ ਅਾ ਗੲੇ " ਸਿਮਰਨ ਅਾਪਣੇ ਭਰਾ ਦੇ ਗਲ ਲੱਗ ਕੇ ਫਿਰ ਤੋਂ ਰੋਣ ਲੱਗ ਪੲੀ .
ਤਰਸੇਮ ਨੂੰ ਅਾਪਣੀਅਾਂ ਅੱਖਾਂ ਤੇ ਯਕੀਨ ਨੀ ਹੋ ਰਿਹਾ ਸੀ ੳੁਸਨੂੰ ਸਭ ਸੁਪਣਾ ਜਿਹਾ ਲੱਗ ਰਿਅਾ ਸੀ .
" ਹਾਂ ਭੈਣੇ ਮੈਂ ਅਾ ਗਿਅਾ ਤੇਰਾ ਭਰਾ ਤੇਰੇ ਕੋਲ ਹਮੇਸ਼ਾ ਹਮੇਸ਼ਾ ਲੲੀ." ਲਵਪ੍ਰੀਤ ਦਾ ਵੀ ਸਿਮਰਨ ਦਾ ਪਿਅਾਰ ਵੇਖਕੇ ਰੋਣ ਨਿਕਲ ਗਿਅਾ .
"ਸੱਚੀਂ ਵੀਰੇ ਮੈਂ ਹੁਣ ਤੁਹਾਨੂੰ ਕਿਤੇ ਨੀ ਜਾਣ ਦੇਣਾਂ" ਲਵਪ੍ਰੀਤ ਦਾ ਹਥ ਫੜਕੇ ਸਿਮਰਨ ਬੋਲੀ. " ਬਾਪੂ ਜੀ ਦੇਖੋ ਵੀਰਾ ਅਾ ਗਿਅਾ ....ਮੈਂ ਹਮੇਸ਼ਾਂ ਤੋਂ ਕਹਿੰਦੀ ਹੁੰਦੀ ਸੀ ਨਾਂ ਵੀਰਾ ਜਰੂਰ ਅਾੳੂ ਗਾ... ਅਾਹ ਵੇਖੋ " ਸਿਮਰਨ ਬਾਂਹ ਫੜ ਕੇ ਲਵਪ੍ਰੀਤ ਨੂੰ ਤਰਸੇਮ ਕੋਲ ਲੈ ਗੲੀ.
"ਸਾਸਰੀ ਕਾਲ ਬਾਪੂ ਜੀ.." ਲਵਪ੍ਰੀਤ ਤਰਸੇਮ ਦੇ ਪੈਂਰੀ ਹੱਥ ਲਾੳੁਣ ਲੱਗਾ ਤਾਂ ਤਰਸੇਮ ਨੇ ਫੜ ਕੇ ਅਾਪਣੀ ਹਿੱਕ ਨਾਲ ਲਾਅ ਲਿਅਾ . "ਓਹ ਪੁੱਤ ਕਿੱਥੇ ਚਲ ਗਿਅਾ ਸੀ ਓੲੇ ਅਾਪਣੇ ਪਿਓ ਨੂੰ ਕੱਲਾ ਸ਼ੱਡ ਕੇ" ਤਰਸੇਮ ੳੁੱਚੀ ੳੁੱਚੀ ਰੋਣ ਲੱਗ ਪਿਅਾ.
"ਬੱਸ ਬੱਸ ਰੋਵੋ ਨਾਂ ਬਾਪੂ ਜੀ ਹੁਣ ਮੈਂ ਅਾ ਗਿਅਾਂ ਨਾਂ ਹੁਣ ਮੈਂ ਕਿਤੇ ਨੀ . ਜਾਦਾਂ ਤੁਹਾਨੂੰ ਸ਼ੱਡ ਕੇ" ਲਵਪ੍ਰੀਤ ਤਰਸੇਮ ਦੇ ਹੰਝੂ ਪੂੰਝਦਾ ਬੋਲਿਅਾ.
"ਠੀਕ ਅਾ ਪੁੱਤ ਹੁਣ ਨੀਂ ਮੈਂ ਰੋਂਦਾ . ਪਰ ਤੂੰ ੲੇਹ ਦੱਸ ਤੂੰ ਹੈ ਕਿੱਥੇ ਸੀ ਤੇ ਠੀਕ ਕਿਵੇਂ ਹੋੲਿਅਾ" ਤਰਸੇਮ ਨੇ ਲਵਪ੍ਰੀਤ ਨੂੰ ਪੁਸ਼ਿਅਾ .
" ਬੜੀ ਲੰਬੀ ਕਹਾਣੀ ਅਾਂ ਬਾਪੂ ਜੀ . ਫਿਰ ਕਦੇਂ ਦੱਸੂੰ ਗਾ " ਲਵਪ੍ਰੀਤ ਅਾਸੇ ਪਾਸੇ ਦੇਖਦਾ ਬੋਲਿਅਾ.
"ਚੱਲ ਕੋੲੀ ਨਾਂ ਪੁੱਤ.ਓਦਾਂ ਹੀ ਪੁੱਸ਼ਿਅਾ ਸੀ ਸ਼ੇਰਾ ."
"ਮਾਂ ਕਿੱਥੇ ਅਾ ਸਿੰਮੂ" ਲਵਪ੍ਰੀਤ ਨੇ ਸਿਮਰਨ ਨੂੰ ਪੁਸ਼ਿਅਾ .
" ਅੰਦਰ ਹੋਣੀ ਅਾਂ ਵੀਰੇ ਅਾਜੋ "
ਲਵਪ੍ਰੀਤ ਤੇ ਸਿੰਮੂ ਅੰਦਰ ਅਾੲੇ ਤਾਂ ਚਰਨਜੀਤ
ਸਾਹਮਣੇ ਮੰਜੇ ਤੇ ਬੈਠੀ ਸੀ.
" ਸ਼ੀਅਅਅ..." ਲਵਪ੍ਰੀਤ ਨੇ ਸਿਮਰਨ ਨੂੰ ਚੁੱਪ ਰਹਿਣ ਦਾ ੲਿਸ਼ਾਰ ਕੀਤਾ. ਤੇ ਬਾਂਹ ਫੜਕੇ ਬਾਹਰ ਅਾਕੇ ਕੌਲੇ ਓਹਲੇ ਲੁੱਕ ਗੲੇ...
ਸਿਮਰਨ ਨੂੰ ਸਮਝ ਨੲੀਂ ਅਾ ਰਹੀ ਸੀ. ਕਿ ਲਵਪ੍ਰੀਤ ਕੀ ਕਰਨਾਂ ਚਾਹੁੰਦਾ ਹੈ.
ਲਵਪ੍ਰੀਤ ਨੇ ਓਦਾਂ ਹੀ ਲੁਕੇ ਹੋੲੇ ਨੇ ਮੁੰਹ ਬਾਹਰ
ਕੱਢ ਕੇ ਅਾਪਣੇ ਪੁਰਾਨੇ ਅੰਦਾਜ ਚ ਚਰਨਜੀਤ ਨੂੰ ਅਵਾਜ ਮਾਰੀ....
"ਚਰਨੋਂ...ਓਹਹਹਹ...ਚਰਨੋਂ...ਨੀ..ਚੰਨੀੲੇਂ"
ਅੰਦਰ ਬੈਠੀ ਚਰਨਜੀਤ ਦੇ ਕੰਨਾਂ ਵਿੱਚ ਜਦੋਂ ਅਵਾਜ ਪੲੀ ਤਾਂ ਓਹਨੂੰ ਸਮਝਣ ਵਿੱਚ ਦੇਰ ਨਾਂ ਲੱਗੀ ਕਿ ਅਵਾਜ ਕਿਸਦੀ ਹੈ. ਕਿੳੁਕੀ ੲੇਦਾਂ ਓਸ ਨੂੰ ਸਿਰਫ ੳੁਸ ਦਾ ੲਿਕਲੌਤਾ ਪੁੱਤ ਹੀ ਕਦੇ ਕਦੇ ਚੌੜ ਨਾਲ ਬੁਲਾੳਂਦਾ ਹੁੰਦਾ ਸੀ. ਜਿਸਨੂੰ ਚਰਨਜੀਤ ਜਾਨ ਤੋਂ ਵੀ ਵਧਕੇ ਪਿਅਾਰ ਕਰਦੀ ਸੀ.
ਲਵਪ੍ਰੀਤ ਦੀ ਅਵਾਜ ਨੇ ਚਰਨਜੀਤ ਲੲੀ ਜਿਵੇਂ
ਕਿਸੇ ਜਾਦੂ ਦਾ ਕੰਮ ਕੀਤਾ ਸੀ . ਜੋ ਚਰਨਜੀਤ ਹਮੇਸ਼ਾਂ ਘੁੰਮ ਸੁੰਮ ਰਹਿੰਦੀ ਸੀ .ਕਿਸੇ ਨਾਲ ਗੱਲ ਬਾਤ ਨੲੀ ਕਰਦੀ ਸੀ ਓਹ ਅਚਾਣਕ ...
ਲੱਭੂ....ਲੱਭੂ... ਕਰਦੀ ਬਾਹਰ ਨੂੰ ਭੱਜ ਅਾੲੀ
"ਲੱਭੂ ਪੁੱਤ ਕਿੱਥੇ ਅਾਂ ਤੂੰ.....ਲੱਭੂ" ਚਰਨਜੀਤ ਦੀ ਅਾਵਾਜ ਸੁਣ ਕੇ ਲਵਪ੍ਰੀਤ ਕੌਲੇ ਪਿਸ਼ੋਂ ਬਾਹਰ ਅਾੲਿਅਾ.
ਚਰਨਜੀਤ ਲਵਪ੍ਰੀਤ ਨੂੰ ਦੇਖ ਕੇ ਭੱਜ ਕੇ ੳੁਸਨੂੰ ਲਾ ਲਿਅਾ . ਤੇ ਅਾਪਣੇ ਪੁੱਤ ਦਾ ਮੂੰਹ ਪਾਗਲਾਂ ਵਾਂਗ ਚੁੰਮਣ ਲੱਗੀ.. "ਹਾੲੇ..ਮੇਰਾ ਪੁੱਤ ਤੂੰ ਕਿੱਥੇ ਚਲਾ ਗਿਅਾ ਸੀ ਵੇ ਅਾਪਣੀ ਮਾਂ ਨੂੰ ਜਿੳੁਂਦੇ ਜੀ ਮਾਰ ਕੇ" ਚਰਨਜੀਤ ਅਾਪਣੇ ਚਿਰਾਂ ਤੋਂ ਵਿੱਸ਼ੜੇ ਪੁੱਤ ਨੂੰ ਵਾਰ ਵਾਰ ਚੁੰਮਦੀ ਬੋਲ ਰਹੀ ਸੀ.
" ਮੈਨੂੰ ਮਾਫ ਕਰਦੇ ਮਾਂ ਮੈਂ ਤੈਨੂੰ ਬਹੁਤ ਦੁੱਖ ਦਿੱਤਾ . ਮੈਂ ਤੇਰਾ ਚੰਗਾ ਪੁੱਤ ਨੀ ਬਣ ਸਕਿਅਾ ਪਰ ਹੁਣ ਮੈਂ ਤੁਹਾਨੂੰ ਸਾਰਿਅਾਂ ਨੂੰ ਸ਼ੱਡ ਕੇ ਕਿਤੇ ਨੲੀਂ ਜਾਣਾ " ਲਵਪ੍ਰੀਤ ਵੀ ਅਾਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਿਅਾ.
ਮਾਂ ਪੁੱਤ ਦਾ ਪਿਅਾਰ ਦੇਖ ਕੇ ਸਿਮਰਨ ਵੀ ਰੋਣ ਲੱਗ ਪੲੀ ." ਮਾਂ ਕੱਲੇ ਵੀਰੇ ਨੂੰ ਹੀ ਪਿਅਾਰ ਕਰੇਂਗੀ , ਅਾਪਣੀ ਧੀ ਨੂੰ ਨੀ ਗੱਲ ਨਾਲ ਲਾੳੁਣਾਂ ਵੀਰੇ ਦੇ ਜਾਣ ਤੋਂ ਬਾਅਦ ਤਾਂ ਤੁਸੀਂ ਮੈਨੂੰ ਵੀ ਕਦੇ ਮਾਂ ਦਾ ਪਿਅਾਰ ਨੀ ਦਿੱਤਾ " ਸਿਮਰਨ ਰੋਂਦੀ ਰੋਂਦੀ ਬੋਲੀ.
"ਸਿਮਰਨ ਅਾਜਾ ਮੇਰੇ ਪੁੱਤ...." ਸਿਮਰਨ ਵੀ ਭੱਜ ਕੇ ਜਾਕੇ ਅਾਪਣੀ ਮਾਂ ਦੇ ਗਲ ਲੱਗ ਗੲੀ ਚਰਨਜੀਤ ਨੇ ਦੋਹਾਂ ਨੂੰ ਗਲ ਲਾ ਲਿਅਾ ਤੇ ਵਾਰੀ ਵਾਰੀ ਚੁੰਮਣ ਲੱਗੀ .
ਬਾਕੀ ਅਗਲੇ ਅਪਡੇਟ ਚ
ਜੁੜੇ ਰਿਹੋ ਕਹਾਣੀ ਦੇ ਕਹਾਣੀ
ਧੰਨਵਦ
![Folded hands :pray: 🙏](https://cdn.jsdelivr.net/joypixels/assets/7.0/png/unicode/64/1f64f.png)