ਅਪਡੇਟ 16:
ਰੀਕੈਪ:
ਪਿਛਲੇ ਅਪਡੇਟ ਵਿੱਚ ਤੁਸੀਂ ਪੜ੍ਹਿਆ ਕਿ ਅੰਮ੍ਰਿਤ ਆਪਣੀ ਟੀਮ ਨਾਲ ਪਲੈਨ ਨੂੰ ਅੰਜਾਮ ਦੇਣ ਲਈ ਤਿਆਰ ਸੀ ਤੇ ਉਹ ਕਿਰਨ ਤੇ ਕੋਮਲ ਨੂੰ ਆਪਣੇ ਪਲੈਨ ਅਨੁਸਾਰ ਫਸਾ ਵੀ ਲੈਂਦੀਆਂ ਨੇ।
ਹੁਣ ਅੱਗੇ:
ਸੰਗਲਾਂ ਨੇ ਕਿਰਨ ਤੇ ਕੋਮਲ ਨੂੰ ਪੂਰੀ ਤਰ੍ਹਾਂ ਜਕੜ ਲਿਆ ਸੀ। ਦੋਨਾਂ ਜਣੀਆਂ ਹਵਾ ਵਿੱਚ ਝੂਲ ਰਹੀਆਂ ਸਨ। ਪਰ ਦੋਨਾਂ ਵਿੱਚ ਜਾਨ ਅਜੇ ਵੀ ਬਾਕੀ ਸੀ। ਦੋਨਾਂ ਬੇਹੋਸ਼ੀ ਦੀ ਹਾਲਤ ਵਿੱਚ ਤਾਂ ਸਨ ਪਰ ਬੇਹੋਸ਼ ਪੂਰੀ ਤਰ੍ਹਾਂ ਹੋਈਆਂ ਨਹੀਂ ਸਨ।
ਬਲਜੀਤ, ਅੰਮ੍ਰਿਤ ਅਤੇ ਬਾਕੀ ਸਭ ਦੇ ਚਿਹਰੇ ਤੇ ਇੱਕ ਕਾਨਫੀਡੈਂਟ ਮੁਸਕਰਾਹਟ ਸੀ। ਉਹ ਸਭ ਲੋਕ ਦੋਨਾਂ ਜਣੀਆਂ ਨੂੰ ਇੰਝ ਦਰਦ ਵਿੱਚ ਵੇਖ ਕੇ ਖੁਸ਼ ਹੋ ਰਹੇ ਸਨ। ਅਤੇ ਰਵੀਨਾ ਦੂਰੋਂ ਹੀ ਸਭ ਆਪਰੇਟ ਕਰ ਰਹੀ ਸੀ। ਬਲਜੀਤ ਰਵੀਨਾ ਨੂੰ ਕਿਰਨ ਅਤੇ ਕੋਮਲ ਨੂੰ ਹੇਠਾਂ ਕਰਨ ਨੂੰ ਬੋਲਦੀ ਆ ਤੇ ਰਵੀਨਾ ਆਪਣੇ ਜਾਦੂਈ ਸੰਗਲਾਂ ਨੂੰ ਕਮਾਂਡ ਦਿੰਦੀ ਥੱਲੇ ਕਰਨਾ ਸ਼ੁਰੂ ਕਰ ਦਿੰਦੀ ਆ।
ਸੰਗਲਾਂ ਵਿੱਚ ਹੋਈ ਮੂਵਮੈਂਟ ਕਰਕੇ ਕਿਰਨ ਦੀ ਬਾਡੀ ਵਿੱਚ ਫਿਰ ਤੋਂ ਦਰਦ ਹੋਣ ਲੱਗ ਜਾਂਦਾ ਆ ਤੇ ਕੋਮਲ ਜਿਸਦੀ ਹਾਲਤ ਪਹਿਲਾਂ ਹੀ ਕਿਰਨ ਤੋਂ ਵੀ ਜ਼ਿਆਦਾ ਖਰਾਬ ਸੀ ਉਸਦੀ ਤਕਲੀਫ ਹੋਰ ਵੱਧ ਜਾਂਦੀ ਆ। ਦੋਨੇ ਇਸ ਵੇਲੇ ਗੋਡਿਆਂ ਭਾਰ ਸਨ, ਸੰਗਲਾਂ ਕਰਕੇ ਉਹਨਾਂ ਦੀਆਂ ਬਾਹਾਂ ਬਿਲਕੁਲ ਸਿੱਧੀਆਂ ਹਵਾ ਵਿੱਚ ਲਟਕ ਰਹੀਆਂ ਸਨ।
ਬਲਜੀਤ ਤੁਰ ਕੇ ਦੋਨਾਂ ਦੇ ਲਾਗੇ ਆਉਂਦੀ ਆ ਤੇ ਕਿਰਨ ਦੇ ਫੇਸ ਨੂੰ ਥੋਡੀ ਤੋਂ ਫੜ੍ਹ ਕੇ ਉੱਪਰ ਚੱਕ ਕੇ ਬੋਲਦੀ ਆ, “ਹੁਣ ਬੋਲ ਕਿਵੇਂ ਲੱਗ ਰਿਹਾ ਆ ਤੈਨੂੰ? ਤੂੰ ਇਸ ਵੇਲੇ ਮੇਰੇ ਰਹਿਮੋ ਕਰਮ ਤੇ ਆ। ਤੈਨੂੰ ਮੈਂ ਕਦੇ ਵੀ ਮਾਰ ਸਕਦੀ ਆਂ।” ਪਰ ਕਿਰਨ ਕੁਝ ਨਹੀਂ ਬੋਲਦੀ ਬੱਸ ਉਸ ਵੱਲ ਅੱਖਾਂ ਕੱਢ ਕੇ ਵੇਖਦੀ ਰਹਿੰਦੀ ਆ।
ਬਲਜੀਤ ਨੂੰ ਜਦੋਂ ਕਿਰਨ ਦੀਆਂ ਅੱਖਾਂ ਵਿੱਚ ਡਰ ਨਹੀਂ ਦਿਸਦਾ ਤੇ ਉਹ ਆਪਣੇ ਬਾਹਾਂ ਨੂੰ ਅੱਗੇ ਲੈ ਕੇ ਆਉਂਦੀ ਆ ਤੇ ਪੰਜਾ ਬਣਾ ਕੇ ਝਟਕਾ ਦਿੰਦੀ ਆ ਤੇ ਉਸਦੇ ਗੁੱਟ ਤੇ ਲੱਗੇ ਮੈਕੈਨੀਕਲ ਡਿਵਾਈਸਾਂ ਚੋਂ ਦੋ ਬਲੇਡ ਬਾਹਰ ਆ ਜਾਂਦੇ ਨੇ। ਤੇ ਬਲਜੀਤ ਲੈਫਟ ਅਤੇ ਰਾਈਟ ਤੋਂ ਉਹ ਕਿਰਨ ਦੀ ਧੌਣ ਵਿੱਚ ਖੂਬ ਦਿੰਦੀ ਆ। ਦੋਵੇ ਬਲੇਡ ਉਸਦੀ ਧੌਣ ਦੇ ਆਰ ਪਾਰ ਹੋ ਜਾਂਦੇ ਨੇ ਤੇ ਕਿਰਨ ਦੇ ਮੂੰਹ ਵਿੱਚੋਂ ਇੰਨੀ ਦਰਦ ਨਾਲ ਭਰੀ ਚੀਕ ਨਿਕਲਦੀ ਆ ਕਿ ਜੇ ਰਵੀਨਾ ਨੇ ਮੈਜਿਕ ਸ਼ੀਲਡ ਨਾ ਬਣਾਇਆ ਹੁੰਦਾ ਪੂਰਾ ਚੰਡੀਗੜ੍ਹ ਨੂੰ ਸੁਣ ਜਾਂਦੀ।
ਇਧਰ ਮੈਂ ਬਹੁਤ ਤੇਜ਼ ਸਪੀਡ ਨਾਲ ਦੌੜ ਰਿਹਾ ਸੀ ਕਿ ਮੇਰੀ ਪੂਰੀ ਬਾਡੀ ਵਿੱਚ ਇੱਕ ਬਾਰੀ ਫਿਰ ਤੋਂ ਦਰਦ ਦੀ ਲਹਿਰ ਦੌੜ ਜਾਂਦੀ ਆ। ਮੈਂ ਦੌੜਦਾ ਦੌੜਦਾ ਜ਼ਮੀਨ ਤੇ ਡਿੱਗਣ ਹੀ ਲੱਗਾ ਹੁੰਦਾ ਆ ਕਿ ਮੈਂ ਇੱਕ ਦਰੱਖਤ ਦਾ ਸਹਾਰਾ ਲੈ ਕੇ ਬਚ ਜਾਂਦਾ ਆਂ। ਪਰ ਮੇਰੇ ਸਿਰ ਵਿੱਚ ਇੰਨੀ ਦਰਦ ਹੋ ਰਹੀ ਸੀ ਕਿ ਮੈਂ ਜ਼ਮੀਨ ਤੇ ਹੀ ਬੈਠ ਜਾਂਦਾ ਆਂ ਤੇ ਆਪਣਾ ਸਿਰ ਫੜ੍ਹ ਲੈਂਦਾ ਆ।
ਮੈਨੂੰ ਇੰਝ ਫੀਲ ਹੋਣ ਲੱਗ ਜਾਂਦਾ ਆ ਜਿਵੇਂ ਕਿਰਨ ਬਹੁਤ ਦਰਦ ਵਿੱਚ ਹੋਵੇ। ਮੈਨੂੰ ਮੇਰੇ ਇਮੋਸ਼ਨਾਂ ਤੇ ਬਿਲਕੁਲ ਵੀ ਕੰਟਰੋਲ ਨਹੀਂ ਰਹਿੰਦਾ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲਣ ਲੱਗ ਜਾਂਦੇ ਨੇ ਤੇ ਨਾਲ ਹੀ ਮੇਰੇ ਅੰਦਰ ਜਿਵੇਂ ਗੁੱਸੇ ਦਾ ਉਬਾਲ ਉੱਠ ਜਾਂਦਾ ਆ। ਮੈਂ ਫਿਰ ਤੋਂ ਉੱਠ ਕੇ ਕਿਰਨ ਦੇ ਘਰ ਦੀ ਡਾਇਰੈਕਸ਼ਨ ਵੱਲ ਦੌੜਨਾ ਸ਼ੁਰੂ ਕਰ ਦਿੰਦਾ ਆ। ਮੈਂ ਆਪਣੀ ਰੈੱਡ ਵਿਜ਼ਨ ਵੀ ਆਨ ਕਰ ਲੈਂਦਾ ਆ ਤੇ ਨਾਲ ਨਾਲ ਸਭ ਸਕੈਨ ਕਰਦਾ ਜਾਂਦਾ।
ਹਾਲੇ ਮੈਨੂੰ ਦੌੜਦੇ ਨੂੰ ਕੁਝ ਸੈਕੰਡ ਹੀ ਹੋਏ ਸੀ ਕਿ ਮੈਨੂੰ ਸੜਕ ਤੇ ਕਿਰਨ ਦੀ ਗੱਡੀ ਮਿਲ ਜਾਂਦੀ ਆ। ਜੋ ਕਿ ਅੱਗੋਂ ਟੁੱਟ ਚੁੱਕੀ ਸੀ ਤੇ ਉਸ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਮੈਨੂੰ ਇਹ ਵੇਖ ਕੇ ਹੋਰ ਵੀ ਟੈਂਸ਼ਨ ਹੋਣ ਲੱਗ ਜਾਂਦੀ ਆ ਤੇ ਮੈਂ ਆਪਣੀ ਰੈੱਡ ਵਿਜ਼ਨ ਦਾ ਏਰੀਆ ਹੋਰ ਵਧਾ ਦਿੰਦਾ ਆਂ। ਤੇ ਜੋ ਮੈਨੂੰ ਦਿਸਦਾ ਆ ਉਹ ਵੇਖ ਕੇ ਮੇਰੇ ਪੈਰ ਹੀ ਡਗਮਗਾ ਜਾਂਦੇ ਨੇ।
ਮੈਂ ਰੱਬ ਅੱਗੇ ਦੁਆ ਕਰਦਾ ਉਸ ਦਿਸ਼ਾ ਵੱਲ ਹੋ ਜਾਂਦਾ ਆ ਕਿ ਇਹ ਕਿਰਨ ਨਾ ਹੋਵੇ। ਪਰ ਜਦੋਂ ਮੈਂ ਉਸ ਜਗ੍ਹਾ ਤੇ ਪੁੱਜਦਾ ਆਂ ਤੇ ਦਿਖਦਾ ਆਂ ਕਿ ਕਿਰਨ ਤੇ ਕੋਮਲ ਸੰਗਲਾਂ ਨਾਲ ਜ਼ਮੀਨ ਤੇ ਗੋਡਿਆਂ ਭਾਰ ਲਟਕੀਆਂ ਨੇ ਤੇ ਇੱਕ ਔਰਤ ਕਿਰਨ ਦੀ ਧੌਣ ਵਿੱਚ ਦੋ ਬਲੇਡ ਖੂਬ ਕੇ ਖੜ੍ਹੀ ਆ, ਮੇਰਾ ਗੁੱਸਾ ਫੁੱਟ ਪੈਂਦਾ ਆ। ਮੇਰੇ ਸਾਰੇ ਇਮੋਸ਼ਨ ਮੇਰੇ ਤੇ ਹਾਵੀ ਹੋ ਜਾਂਦੇ ਨੇ। ਮੇਰੇ ਅੰਦਰ ਰੋਸ਼, ਦੁੱਖ, ਦਰਦ ਅਤੇ ਬਦਲਾ ਲੈਣ ਦੀ ਭਾਵਨਾ ਆ ਜਾਂਦੀ ਆ।
ਮੇਰੇ ਇਮੋਸ਼ਨਲ ਬ੍ਰੇਕਡਾਊਨ ਕਰਕੇ ਰੀਆ ਤੇ ਪ੍ਰੀਤ ਨੂੰ ਵੀ ਅਸਹਿਜ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਆ। ਬਲੱਡ ਲੂਰ ਕਰਕੇ ਮੇਰੇ ਤੇ ਉਹਨਾਂ ਵਿੱਚ ਜੋ ਕਨੈਕਸ਼ਨ ਸੀ ਉਹ ਐਕਟੀਵੇਟ ਹੋ ਜਾਂਦਾ ਆ। ਉਹਨਾਂ ਨੂੰ ਵੀ ਸੇਮ ਇਮੋਸ਼ਨ ਫੀਲ ਹੋਣ ਲੱਗ ਜਾਂਦੇ ਨੇ।
ਰੀਆ ਤੇ ਪ੍ਰੀਤ ਜੋ ਇਸ ਵੇਲੇ ਆਪਣੇ ਰੂਮ ਵਿੱਚ ਸਨ ਬਾਹਰ ਆ ਜਾਂਦੀਆਂ ਨੇ ਤੇ ਇੱਕ ਦੂਜੀ ਨੂੰ ਸੇਮ ਹਾਲਤ ਵਿੱਚ ਵੇਖ ਕੇ ਸਮਝ ਜਾਂਦੀਆਂ ਨੇ ਕਿ ਇਸਦੇ ਪਿੱਛੇ ਪੱਕਾ ਕੋਈ ਤਗੜਾ ਕਾਰਨ ਆ। ਉਹ ਆਪਣੇ ਦਿਲ ਦੀ ਗੱਲ ਸੁਣਦੀਆਂ ਨੇ ਤਾਂ ਗੱਡੀ ਲੈ ਕੇ ਨਿਕਲ ਪੈਂਦੀਆਂ ਨੇ ਉਸ ਦਿਸ਼ਾ ਵੱਲ ਜਿਸ ਦਿਸ਼ਾ ਵਿੱਚ ਉਹਨਾਂ ਦਾ ਮਨ ਜਾਣ ਨੂੰ ਕਹਿ ਰਿਹਾ ਸੀ।
ਮੈਂ ਜ਼ੋਰ ਦੀ ਹੰਕਾਰ ਭਰਦਾ ਆਂ ਤੇ ਉਸ ਔਰਤ ਵੱਲ ਦੌੜ ਪੈਂਦਾ ਆ । ਪਰ ਉਹ ਔਰਤ ਪਹਿਲਾਂ ਹੀ ਤਿਆਰ ਸੀ ਕਿਉਂਕਿ ਜਦੋਂ ਮੈਂ ਇਸ ਇਲਾਕੇ ਵਿੱਚ ਕਦਮ ਹੀ ਰੱਖਿਆ ਸੀ, ਉਸੇ ਪਲ ਹੀ ਰਵੀਨਾ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਤੇ ਉਸਨੇ ਸਭ ਨੂੰ ਦੱਸ ਦਿੱਤਾ ਸੀ।
ਮੈਂ ਦੋ ਜਣੀਆਂ ਨੂੰ ਕ੍ਰਾਸ ਕਰਦਾ ਜਿਵੇਂ ਹੀ ਉਸ ਔਰਤ ਤੇ ਹਮਲਾ ਕਰਨ ਲਈ ਆਪਣਾ ਹੱਥ ਚੁੱਕਦਾ ਆ ਉਸੇ ਪਲ ਹੀ ਉਹ ਔਰਤ ਫੁਰਤੀ ਨਾਲ ਪਲਟ ਜਾਂਦੀ ਆ ਤੇ ਮੇਰੇ ਪੰਜੇ ਨੂੰ ਬਲਾਕ ਕਰਕੇ ਮੇਰੇ ਢਿੱਡ ਤੇ ਲੱਤ ਮਾਰ ਦਿੰਦੀ ਆ। ਮੈਂ ਉੱਡਦਾ ਦਰੱਖਤ ਨੂੰ ਤੋੜ ਕੇ ਦੂਰ ਜਾ ਡਿੱਗਦਾ ਆ। ਉਹ ਸਾਰੇ ਮੇਰੇ ਵੱਲ ਪਲਟ ਗਏ ਸਨ ਤੇ ਆਪਣੇ ਆਪਣੇ ਹਥਿਆਰ ਲੈ ਕੇ ਮੇਰੇ ਤੇ ਅਟੈੱਕ ਕਰਨ ਲਈ ਤਿਆਰ ਸਨ।
ਉਹਨਾਂ ਸਾਰਿਆਂ ਦੇ ਚਿਹਰੇ ਮੇਰੇ ਸਾਹਮਣੇ ਸਨ। ਤੇ ਮੈਂ ਪਛਾਣ ਗਿਆ ਸੀ ਕਿ ਇਹ ਤਾਂ ਉਹੀ ਨੇ ਜੋ ਉਸ ਰਾਤ ਰੀਆ ਤੇ ਪ੍ਰੀਤ ਨੂੰ ਬਚਾਉਣ ਆਏ ਸੀ। ਮੈਂ ਗੁੱਸੇ ਵਿੱਚ ਉੱਠ ਕੇ ਖੜ੍ਹਾ ਹੋਇਆ ਤੇ ਉਹਨਾਂ ਵੱਲ ਦੌੜ ਲਾ ਦਿੱਤੀ। ਉਹ ਵੀ ਮੇਰੇ ਵੱਲ ਉੰਨੀ ਹੀ ਸਪੀਡ ਵਿੱਚ ਦੌੜ ਪਏ ਤੇ ਫਿਰ ਸ਼ੁਰੂ ਹੋਈ ਇੱਕ ਖਤਰਨਾਕ ਲੜਾਈ।
ਕਦੀ ਮੈਂ ਤੇਜੀ ਨੂੰ ਪੰਚ ਮਾਰਦਾ ਤੇ ਕਦੀ ਉਹ ਬਲਾਕ ਕਰਕੇ ਆਪਣੇ ਸਪਾਈਕ ਵਾਲੇ ਗੌਂਟਲੈੱਟ ਨਾਲ ਮੇਰੇ ਤੇ ਹਮਲਾ ਕਰਦਾ। ਉਸਦੇ ਹਰ ਵਾਰ ਨਾਲ ਮੇਰੀ ਚਮੜੀ ਚੀਰਦੀ ਜਾਂਦੀ, ਪਰ ਮੈਂ ਆਪਣੀ ਸੁਪਰ ਸਪੀਡ ਨਾਲ ਉਸਨੂੰ ਫੜ੍ਹ ਕੇ ਜ਼ਮੀਨ ਤੇ ਪਟਕ ਦਿੰਦਾ ਤੇ ਉਸਦੀਆਂ ਹੱਡੀਆਂ ਟੁੱਟਣ ਦੀ ਅਵਾਜ਼ ਗੂੰਜ ਜਾਂਦੀ। ਕਦੀ ਬਲਜੀਤ ਮੇਰੇ ਤੇ ਵਾਰ ਕਰਦੀ ਤੇ ਕਦੀ ਮੇਹਰ ਮੇਰੇ ਤੇ ਗੋਲੀ ਚਲਾਉਂਦੀ। ਮੈਂ ਗੋਲੀਆਂ ਨੂੰ ਡੌਜ ਕਰਦਾ ਤੇ ਮੇਹਰ ਨੂੰ ਆਪਣੇ ਨਹੁੰਆਂ ਨਾਲ ਉਸਦੇ ਸ਼ਰੀਰ ਤੇ ਗਹਿਰੇ ਘਾਅ ਕਰ ਦਿੰਦਾ, ਜਿਸ ਨਾਲ ਉਸਦੀ ਚੀਕ ਨਿਕਲ ਜਾਂਦੀ।
ਪਰ ਸਭ ਤੋਂ ਜ਼ਿਆਦਾ ਮੁਸ਼ਕਿਲ ਮੈਨੂੰ ਅੰਮ੍ਰਿਤ ਦੇ ਹਮਲਿਆਂ ਤੋਂ ਬਚਣ ਵਿੱਚ ਆ ਰਹੀ ਸੀ। ਉਸਦੇ ਹਮਲੇ ਬਹੁਤ ਸਟੀਕ ਤੇ ਜਾਨਲੇਵਾ ਸਨ। ਉਸਦੇ ਖੰਜਰ ਨਾਲ ਮੇਰੀ ਬਾਡੀ ਤੇ ਬਹੁਤ ਕੱਟ ਪੈ ਰਹੇ ਸਨ ਪਰ ਨਾਲ ਨਾਲ ਮੈਂ ਹੀਲ ਵੀ ਹੋ ਰਿਹਾ ਸੀ। ਪਰ ਮੈਂ ਉੰਨੀ ਜਲਦੀ ਹੀਲ ਨਹੀਂ ਹੋ ਪਾ ਰਿਹਾ ਸੀ ਜਿੰਨੀ ਜਲਦੀ ਉਹ ਮੇਰੇ ਤੇ ਹਮਲਾ ਕਰ ਰਹੇ ਸਨ।
ਉਹਨਾਂ ਸਭ ਵਿੱਚ ਕੋਆਰਡੀਨੇਸ਼ਨ ਬਹੁਤ ਵਧੀਆ ਸੀ। ਚੋਟ ਤਾਂ ਮੈਂ ਵੀ ਉਹਨਾਂ ਨੂੰ ਪਹੁੰਚਾ ਰਿਹਾ ਸੀ ਪਰ ਪਤਾ ਨਹੀਂ ਉਹ ਬਹੁਤ ਜਲਦੀ ਸੰਭਲ ਕੇ ਹੀਲ ਹੋਈ ਜਾ ਰਹੇ ਸਨ। ਮੈਂ ਅੰਮ੍ਰਿਤ ਨੂੰ ਫੜ੍ਹ ਕੇ ਉਸਦੀ ਗਰਦਨ ਵੱਲ ਨਹੁੰਆਂ ਨਾਲ ਵਾਰ ਕੀਤਾ ਪਰ ਉਹ ਫਲਿੱਪ ਕਰਕੇ ਬਚ ਜਾਂਦੀ ਆ ਤੇ ਵਾਪਸ ਮੇਰੀ ਪਿੱਠ ਤੇ ਖੰਜਰ ਨਾਲ ਹਮਲਾ ਕਰ ਦਿੰਦੀ ਆ, ਜਿਸ ਨਾਲ ਮੇਰੀ ਪਿੱਠ ਚੋ ਮੇਰਾ ਖੂਨ ਬਹਿਣਾ ਸ਼ੁਰੂ ਹੋ ਜਾਂਦਾ ਆ।
ਮੇਰਾ ਗੁੱਸਾ ਵੱਧਦਾ ਜਾ ਰਿਹਾ ਸੀ ਕਿਉਂਕਿ ਮੈਂ ਉਹਨਾਂ ਤੋਂ ਜਿੱਤ ਨਹੀਂ ਪਾ ਰਿਹਾ ਸੀ। ਤੇ ਨਾ ਹੀ ਕਿਰਨ ਦੇ ਕੋਲ ਜਾ ਕੇ ਉਸਨੂੰ ਬਚਾ ਪਾ ਰਿਹਾ ਸੀ। ਮੈਂ ਗੁੱਸੇ ਵਿੱਚ ਇੰਨਾ ਅੰਨ੍ਹਾ ਹੋ ਗਿਆ ਸੀ ਕਿ ਮੈਂ ਸਮਝ ਹੀ ਨਾ ਸਕਿਆ ਕਿ ਉਹ ਸਾਰੇ ਮੈਨੂੰ ਇੱਕ ਜਗ੍ਹਾ ਵੱਲ ਲੂਰ ਕਰੀ ਜਾ ਰਹੇ ਸੀ।
ਤੇ ਜਿਵੇਂ ਹੀ ਮੇਰੇ ਕਦਮ ਉਸ ਜਗ੍ਹਾ ਤੇ ਪਏ ਤਾਂ ਉੱਥੇ ਲੱਗਾ ਟ੍ਰੈਪ ਐਕਟੀਵੇਟ ਹੋ ਗਿਆ। ਦੋ ਸੰਗਲ ਜ਼ਮੀਨ ਵਿੱਚੋਂ ਨਿਕਲੇ ਤੇ ਮੇਰੇ ਦੋਨੋਂ ਲੱਤਾਂ ਨੂੰ ਚੀਰਦੇ ਹੋਏ ਜ਼ਮੀਨ ਵਿੱਚ ਦੱਸ ਗਏ। ਮੈਨੂੰ ਇੰਨੀ ਦਰਦ ਹੋਈ ਕਿ ਮੇਰੀ ਚੀਕ ਨਿਕਲ ਗਈ। ਪਰ ਮੈਂ ਇੰਨਾ ਹਾਈਪਰ ਹੋ ਚੁੱਕਾ ਸੀ ਕਿ ਮੈਂ ਉਸ ਦਰਦ ਦੀ ਪਰਵਾਹ ਨਹੀਂ ਕੀਤੀ ਤੇ ਪੂਰੇ ਜ਼ੋਰ ਨਾਲ ਉਹਨਾਂ ਸੰਗਲਾਂ ਨੂੰ ਜ਼ਮੀਨ ਚੋਂ ਉਖਾੜ ਦਿੱਤਾ।
ਪਰ ਇਸ ਚੱਕਰ ਵਿੱਚ ਮੇਰੀ ਨਜ਼ਰ ਉਹਨਾਂ ਸਭ ਤੋਂ ਮਾੜੀ ਜਿਹੀ ਹੱਟ ਜਾਂਦੀ ਆ ਤੇ ਉਸੇ ਹੀ ਪਲ ਇੱਕ ਚਾਕੂ ਆ ਕੇ ਮੇਰੇ ਮੋਢੇ ਵਿੱਚ ਖੂਬ ਜਾਂਦਾ ਆ। ਉਸ ਚਾਕੂ ਦੇ ਖੂਬਣ ਕਰਕੇ ਮੈਨੂੰ ਦਰਦ ਦੇ ਨਾਲ ਨਾਲ ਜਲਨ ਵੀ ਮਹਿਸੂਸ ਹੋਣ ਲੱਗ ਜਾਂਦੀ ਆ। ਪਰ ਮੈਂ ਉਸ ਜਲਨ ਤੇ ਧਿਆਨ ਨਹੀਂ ਦਿੱਤਾ ਤੇ ਉਸ ਚਾਕੂ ਨੂੰ ਆਪਣੇ ਵਿੱਚੋਂ ਕੱਢ ਕੇ ਜ਼ਮੀਨ ਤੇ ਸੁੱਟ ਦਿੰਦਾ ਆ।
ਮੈਂ ਉੱਠ ਕੇ ਜਿਵੇਂ ਹੀ ਦੋਵਰਾ ਹਮਲਾ ਕਰਨ ਲਈ ਉਹਨਾਂ ਵੱਲ ਵਧਿਆ ਤਾਂ ਮੈਂ ਇੱਕ ਇਨਵਿਜ਼ੀਬਲ ਸ਼ੀਲਡ ਨਾਲ ਟਕਰਾ ਗਿਆ। ਮੈਨੂੰ ਬਿਲਕੁਲ ਵੀ ਸਮਝ ਨਹੀਂ ਆਈ ਕਿ ਇੰਝ ਕਿਉਂ ਹੋਇਆ। ਮੈਂ ਦੋਬਾਰਾ ਕੋਸ਼ਿਸ਼ ਕੀਤੀ ਫਿਰ ਇੰਝ ਹੀ ਹੋਇਆ ਮੈਂ ਸੱਜੇ ਖੱਬੇ ਹਰ ਦਿਸ਼ਾ ਵਿੱਚ ਕੋਸ਼ਿਸ਼ ਕੀਤੀ ਪਰ ਮੈਂ ਉਸ ਇਨਵਿਜ਼ੀਬਲ ਸ਼ੀਲਡ ਚੋਂ ਬਾਹਰ ਨਹੀਂ ਨਿਕਲ ਪਾਇਆ।
ਮੇਰੀ ਬੇਬੱਸੀ ਵੇਖ ਕੇ ਉਹ ਸਾਰੇ ਹੱਸ ਰਹੇ ਸਨ। ਤੇ ਉਹਨਾਂ ਦੀ ਹੱਸੀ ਮੇਰੇ ਗੁੱਸੇ ਨੂੰ ਹੋਰ ਵਧਾ ਰਹੀ ਸੀ। ਮੈਂ ਆਪਣੀ ਪੂਰੀ ਸਪੀਡ ਤੇ ਤਾਕਤ ਨਾਲ ਸ਼ੀਲਡ ਤੇ ਟਕਰਾ ਤੇ ਟਕਰਾ ਮਾਰ ਰਿਹਾ ਸੀ। ਪਰ ਪਤਾ ਨਹੀਂ ਕਿਉਂ ਮੈਨੂੰ ਕਮਜ਼ੋਰੀ ਫੀਲ ਹੁੰਦੀ ਜਾ ਰਹੀ ਸੀ। ਹਰੇਕ ਟੱਕਰ ਬਾਅਦ ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਮੇਰੀ ਤਾਕਤ ਘੱਟ ਦੀ ਜਾ ਰਹੀ ਆ।
ਅਤੇ ਮੈਂ ਵੇਖਿਆ ਕਿ ਉਹ ਔਰਤ ਜਿਸਦੇ ਹਮਲਿਆਂ ਨੂੰ ਮੈਂ ਬਹੁਤ ਮੁਸ਼ਕਿਲ ਨਾਲ ਡੌਜ ਕਰ ਰਿਹਾ ਸੀ ਉਸਨੇ ਆਪਣੇ ਕੰਨ ਤੇ ਇੱਕ ਉਂਗਲ ਰੱਖੀ ਤੇ ਕੁਝ ਬੋਲੀ। ਮੈਂ ਆਪਣੀ ਹੀਅਰਿੰਗ ਸੈਂਸ ਨਾਲ ਸੁਣਨ ਦੀ ਕੋਸ਼ਿਸ਼ ਕੀਤੀ ਪਰ ਇੰਨਾ ਹੀ ਸੁਣ ਪਾਇਆ ਕਿ ਉਹ ਬੋਲੀ, “ਬੱਸ ਬਹੁਤ ਖੇਡ ਲਿਆ ਇਸ ਨਾਲ ਡੂ ਯੂਅਰ ਜੌਬ।”
ਉਸਦਾ ਇੰਨਾ ਕਹਿਣਾ ਹੀ ਸੀ ਕਿ ਜ਼ਮੀਨ ਦੇ ਵਿੱਚੋਂ ਬਹੁਤ ਸਾਰੇ ਸੰਗਲ ਨਿਕਲਣ ਲੱਗੇ ਤੇ ਮੇਰੀ ਬਾਡੀ ਚੀਰਦੇ ਹੋਏ ਬਾਹਰ ਨਿਕਲਣ ਲੱਗੇ। ਕੋਈ ਵੀ ਸੰਗਲ ਜਦ ਮੇਰੇ ਬਜਦਾ ਤਾ ਮੈਨੂੰ ਇੰਨੀ ਦਰਦ ਹੁੰਦੀ ਕੇ ਮੇਰੀ ਚੀਕ ਨਿਕਲ ਜਾਂਦੀ। ਮੇਰਾ ਵੀ ਹਾਲ ਹੁਣ ਕਿਰਨ ਤੇ ਕੋਮਲ ਵਰਗਾ ਹੋ ਗਿਆ ਸੀ। ਮੈਂ ਸੰਗਲ ਤੇ ਇਨਵਿਜ਼ੀਬਲ ਸ਼ੀਲਡ ਦੇ ਘੇਰੇ ਵਿੱਚ ਫਸ ਕੇ ਰਹਿ ਗਿਆ ਸੀ।
ਮੈਂ ਸੰਗਲਾਂ ਵਿੱਚ ਫਸਿਆ ਤੜਫ ਰਿਹਾ ਸੀ ਕਿ ਬਲਜੀਤ ਮੇਰੇ ਵੱਲ ਤੁਰ ਕੇ ਆਈ ਅਤੇ ਮੇਰੇ ਕਰੀਬ ਆ ਕੇ ਬੈਠ ਗਈ। ਅਤੇ ਉਹ ਆਪਣਾ ਚਿਹਰਾ ਮੇਰੇ ਬਿਲਕੁਲ ਕਰੀਬ ਲੈ ਆਈ। ਮੈਂ ਗੁੱਸੇ ਵਿੱਚ ਆਪਣੇ ਦੰਦਾਂ ਨਾਲ ਉਸਤੇ ਹਮਲਾ ਕਰਨਾ ਚਾਹਿਆ ਪਰ ਉਸਨੇ ਮੜ੍ਹਾ ਜਿਹਾ ਆਪਣਾ ਸਿਰ ਪਿੱਛੇ ਕਰ ਲਿਆ ਤੇ ਬੱਚ ਗਈ।
ਉਹ ਮੇਰੀ ਇਸ ਹਰਕਤ ਤੇ ਮੀਣਾ ਜਿਹਾ ਮੁਸਕੁਰਾਈ ਤੇ ਮੈਨੂੰ ਵੇਖ ਕੇ ਬੋਲੀ, “ਕਿਉਂ ਕਿਵੇਂ ਲੱਗ ਰਿਹਾ ਆ ਹੁਣ ਤੈਨੂੰ, ਮੇਰੀਆਂ ਕੁੜੀਆਂ ਦਾ ਖੂਨ ਪੀਤਾ ਸੀ ਨਾ ਤੂੰ, ਉਦੋਂ ਮੈਂ ਡਰੀ ਹੋਈ ਸੀ, ਤੜਫ ਰਹੀ ਸੀ, ਮੇਰੀਆਂ ਕੁੜੀਆਂ ਡਰੀਆਂ ਹੋਈਆਂ ਸਨ, ਤੇ ਵੇਖ ਹੁਣ ਤੂੰ ਤੇ ਤੇਰੀ ਮਾਲਕਣ ਦਾ ਮੈਂ ਕੀ ਹਾਲ ਬਣਾ ਦਿੱਤਾ ਆ। ਹੁਣ ਤੁਸੀਂ ਦੋਨੇਂ ਮੇਰੇ ਰਹਿਮੋ ਕਰਮ ਤੇ ਜ਼ਿੰਦਾ ਹੋ।”
ਫਿਰ ਉਹ ਕਿਰਨ ਵੱਲ ਵੇਖਦੀ ਆ, ਜੋ ਕਿ ਇਸ ਵੇਲੇ ਖੂਨ ਦੇ ਹੰਝੂ ਰੋ ਰਹੀ ਸੀ। ਤੇ ਉਸਦੀਆਂ ਅੱਖਾਂ ਵਿੱਚੋਂ ਖੂਨ ਦੇ ਹੰਝੂ ਡਿੱਗਦੇ ਵੇਖ ਮੈਂ ਬਿਨ ਪਾਣੀ ਮੱਛੀ ਵਾਂਗ ਤੜਫਣ ਲੱਗ ਪੈਂਦਾ ਆਂ। ਮੈਨੂੰ ਇੰਝ ਤੜਫਦਾ ਵੇਖ ਕੇ ਕਿਰਨ ਮੇਰੇ ਵੱਲ ਵੇਖ ਕੇ ਬੋਲਦੀ ਆ, “ਮੈਨੂੰ ਮਾਫ ਕਰ ਦੇ ਸਹਿਲ। ਮੇਰੇ ਕਰਕੇ ਤੂੰ ਵੈਂਪਾਇਰ ਬਣਿਆ ਸੀ। ਤੇ ਹੁਣ ਮੇਰੀ ਹੀ ਗਲਤੀ ਕਰਕੇ ਤੈਨੂੰ ਇਹ ਸਭ ਕੁਝ ਸਹਿਣਾ ਪੈ ਰਿਹਾ ਆ।”
ਕਿਰਨ ਦੀ ਇਸ ਗੱਲ ਦਾ ਜਵਾਬ ਦਿੰਦੇ ਮੈਂ ਬੋਲਦਾ ਆਂ, “ਨਹੀਂ ਇਸ ਵਿੱਚ ਤੇਰੀ ਕੋਈ ਗਲਤੀ ਨਹੀਂ ਆ, ਗਲਤੀ ਆ ਇਹਨਾਂ ਦੀ ਤੇ ਇਸਦੀਆਂ ਕੁੜੀਆਂ ਦੀ ਜੋ ਕਿ ਪਹਿਲਾਂ ਸਾਡੇ ਇਲਾਕੇ ਵਿੱਚ ਆਈਆਂ। ਅਸੀਂ ਉਹਨਾਂ ਨੂੰ ਉਸ ਗੱਲ ਦੀ ਬੱਸ ਸਜ਼ਾ ਦਿੱਤੀ ਸੀ। ਨਾਲੇ ਜੇ ਮੈਨੂੰ ਕੁਝ ਹੋ ਵੀ ਗਿਆ, ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਾਂਗਾ ਕਿ ਮੈਂ ਤੈਨੂੰ ਬਚਾਉਣ ਲਈ ਜਾਨ ਦਿੱਤੀ ਆ।”
ਮੇਰੀ ਇਹ ਗੱਲ ਸੁਣ ਕੇ ਕਿਰਨ ਇੱਕ ਦਰਦ ਭਰੀ ਚੀਕ ਮਾਰਦੀ ਆ ਤੇ ਉਸਦੇ ਦੋਨਾਂ ਹੱਥਾਂ ਵਿੱਚ ਅੱਗ ਦੇ ਗੋਲੇ ਬਣ ਜਾਂਦੇ ਨੇ। ਤੇ ਉਹ ਉੱਚੀ ਅਵਾਜ਼ ਵਿੱਚ ਬੋਲਦੀ ਆ, “ਹੁਣ ਵੇਖਦੇ ਆ ਤੁਹਾਨੂੰ ਮੇਰੇ ਤੋਂ ਕੌਣ ਬਚਾਉਂਦਾ ਆ। ਆਪਣੀ ਮੌਤ ਲਈ ਤਿਆਰ ਹੋ ਜਾਓ।” ਤੇ ਕਿਰਨ ਦੇ ਚਾਰੇ ਸਾਈਡਾਂ ਤੇ ਅੱਗ ਫੈਲਣੀ ਸ਼ੁਰੂ ਹੋ ਜਾਂਦੀ ਆ।
ਇਨਵਿਜ਼ੀਬਲ ਸ਼ੀਲਡ ਦਾ ਜੋ ਗੋਲਾ ਕਿਰਨ ਤੇ ਕੋਮਲ ਦੇ ਆਲੇ ਦੁਆਲੇ ਬਣਿਆ ਸੀ ਉਸ ਪੂਰੇ ਗੋਲੇ ਵਿੱਚ ਅੱਗ ਫੈਲ ਜਾਂਦੀ ਆ। ਸ਼ੀਲਡ ਵਿੱਚ ਦਰਾੜਾਂ ਆਉਣ ਲੱਗ ਪੈਂਦੀਆਂ ਆ। ਪਰ ਅਗਲੇ ਹੀ ਪਲ ਉਸ ਗੋਲੇ ਦੇ ਉੱਪਰ ਇੱਕ ਹੋਰ ਲਾਲ ਰੰਗ ਦਾ ਗੋਲਾ ਬਣ ਜਾਂਦਾ ਆ। ਅੰਦਰੋਂ ਕਿਰਨ ਦੇ ਚੀਕਾਂ ਦੀ ਅਵਾਜ਼ ਉੱਚੀ ਤੇ ਉੱਚੀ ਆਉਣੀ ਸ਼ੁਰੂ ਹੋ ਜਾਂਦੀ ਆ।
ਪਰ ਸ਼ੀਲਡ ਵਿੱਚ ਜੋ ਦਰਾੜਾਂ ਆਉਣ ਲੱਗੀਆਂ ਸਨ ਉਹ ਉਸ ਲਾਲ ਗੋਲੇ ਕਰਕੇ ਬੰਦ ਹੋਣ ਲੱਗ ਪੈਂਦੀਆਂ ਨੇ। ਤੇ ਕੁਝ ਹੀ ਦੇਰ ਵਿੱਚ ਅੱਗ ਹੌਲੀ ਹੌਲੀ ਘੱਟਣੀ ਸ਼ੁਰੂ ਹੋ ਜਾਂਦੀ ਆ ਤੇ ਫਿਰ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਆ। ਕਿਰਨ ਨੇ ਸ਼ਾਇਦ ਆਪਣੀ ਆਖਰੀ ਬਚੀ ਪਾਵਰ ਦਾ ਵੀ ਇਸਤੇਮਾਲ ਕਰ ਲਿਆ ਸੀ। ਇਸ ਕਰਕੇ ਅੱਗ ਖਤਮ ਹੋਣ ਤੋਂ ਬਾਅਦ ਉਸਦੀ ਹਾਲਤ ਹੋਰ ਪਤਲੀ ਹੋ ਗਈ ਸੀ।
ਉਸਨੇ ਮੇਰੇ ਵੱਲ ਇੱਕ ਨਜ਼ਰ ਵੇਖਿਆ, ਮੈਨੂੰ ਉਸਦੀਆਂ ਅੱਖਾਂ ਵਿੱਚ ਬੇਬੱਸੀ, ਪਛਤਾਵਾ, ਦਰਦ ਅਤੇ ਮੇਰੇ ਲਈ ਪਿਆਰ ਸਾਫ ਦਿਖ ਰਿਹਾ ਸੀ। ਉਸਦੇ ਮੂੰਹ ਵਿੱਚੋਂ ਬੱਸ ਹਲਕੀ ਜਿਹੀ ਸੌਰੀ ਨਿਕਲੀ ਤੇ ਉਹ ਬੇਹੋਸ਼ ਹੋ ਗਈ। ਇਹ ਵੇਖ ਕੇ ਮੇਰੀਆਂ ਵੀ ਅੱਖਾਂ ਝਲਕ ਗਈਆਂ ਤੇ ਮੈਂ ਨੀਮੀ ਪਾ ਲਈ।
ਪਰ ਇਹ ਦੇਖ ਕੇ ਬਲਜੀਤ ਤੇ ਬਾਕੀ ਹੰਟਰਾਂ ਦਾ ਹਾਸਾ ਉਥੇ ਗੂੰਜ ਪਿਆ। ਬਲਜੀਤ ਮੇਰੇ ਕੋਲ ਆਈ ਤੇ ਬੋਲੀ, “ਲੈ ਤੇਰੀ ਮਾਲਕਣ ਨੇ ਆਪਣੀ ਆਖਰੀ ਕੋਸ਼ਿਸ਼ ਵੀ ਕਰ ਲਈ, ਜੇ ਤੇਰੇ ਵਿੱਚ ਕੋਈ ਜਾਨ ਬਚੀ ਆ ਤਾਂ ਤੂੰ ਜ਼ੋਰ ਲਾ ਲੈ ਜਿੰਨਾ ਲਾਉਣਾ ਆ। ਮੈਂ ਮੇਰੀਆਂ ਕੁੜੀਆਂ ਦੇ ਖੂਨ ਦੀ ਇੱਕ ਇੱਕ ਬੂੰਦ ਦਾ ਹਿਸਾਬ ਲੈਣਾ ਆ ਤੇਰੇ ਕੋਲੋਂ।”
ਮੈਂ ਉਸਦੀ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਮੈਂ ਹਾਲੇ ਵੀ ਨੀਮੀ ਪਾਈ ਹੋਈ ਸੀ। ਪਰ ਮੇਰੇ ਅੰਦਰ ਤੇ ਭੂਚਾਲ ਆਇਆ ਪਿਆ ਸੀ। ਮੈਨੂੰ ਆਪਣੇ ਆਪ ਤੇ ਇੰਨਾ ਗੁੱਸਾ ਆ ਰਿਹਾ ਸੀ ਕਿ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਖੁਦ ਨੂੰ ਹੀ ਮਾਰ ਲਾਂ। ਮੈਨੂੰ ਇੰਨਾ ਦਰਦ ਮੇਰੇ ਸਰੀਰ ਵਿੱਚ ਘੁੱਬੇ ਸੰਗਲਾਂ ਦਾ ਨਹੀਂ ਹੋ ਰਿਹਾ ਸੀ ਜਿੰਨਾ ਕਿਰਨ ਦੀਆਂ ਉਹ ਨਜ਼ਰਾਂ ਯਾਦ ਕਰਕੇ ਹੋ ਰਿਹਾ ਸੀ।
ਜਿੱਥੇ ਮੈਂ ਆਪਣੇ ਇਮੋਸ਼ਨਾਂ ਵਿੱਚ ਜਲ ਰਿਹਾ ਸੀ। ਉੱਥੇ ਨਵਨੀਤ ਜ਼ਮੀਨ ਤੇ ਬੈਠੀ ਆਪਣਾ ਦਿਲ ਤੇ ਹੱਥ ਰੱਖ ਕੇ ਕੰਬ ਰਹੀ ਸੀ। ਉਸਦਾ ਦਿਲ ਜੋ ਕਿ ਨਾ ਮਾਤਰ ਹੀ ਧੜਕਦਾ ਸੀ ਉਹ ਹੁਣ ਇੰਨੀ ਤੇਜ਼ ਧੜਕ ਰਿਹਾ ਸੀ ਕਿ ਉਸਨੂੰ ਉਸਦੀ ਅਵਾਜ਼ ਤੱਕ ਸੁਣ ਰਹੀ ਸੀ। ਉਸਨੂੰ ਬਹੁਤ ਹੀ ਬੁਰਾ ਹੋਣ ਦਾ ਅਹਿਸਾਸ ਹੋ ਰਿਹਾ ਸੀ।
ਮੈਨੂੰ ਆਪਣੇ ਆਪ ਤੋਂ ਹੀ ਨਫਰਤ ਹੁੰਦੀ ਜਾ ਰਹੀ ਸੀ ਕਿ ਕੀ ਬੱਸ ਮੇਰੇ ਵਿੱਚ ਇੰਨਾ ਹੀ ਦਮ ਸੀ ਕਿ ਮੈਂ ਆਪਣੀ ਘਰਵਾਲੀ ਨੂੰ ਹੀ ਨਹੀਂ ਬਚਾ ਸਕਿਆ, ਮੈਂ ਖੁਦ ਨੂੰ ਹੀ ਕੋਸ ਰਿਹਾ ਸੀ ਕਿ ਉਹ ਜੋ ਤੈਨੂੰ ਇੰਨਾ ਪਿਆਰ ਕਰਦੀ ਆ ਤੇਰੇ ਬਿਨਾਂ ਰਹਿ ਨਹੀਂ ਪਾਂਦੀ, ਬੱਸ ਤੂੰ ਉਸਦੇ ਲਈ ਇੰਨਾ ਹੀ ਕਰ ਸਕਦਾ ਸੀ। ਲਾਹਨਤ ਆ ਤੇਰੇ ਤੇ ਸਹਿਲ ਲਾਹਨਤ ਆ, ਕੀ ਤੇਰੇ ਵਿੱਚ ਬੱਸ ਇੰਨਾ ਹੀ ਦਮ ਆ ਸਾਲਿਆ, ਉੱਠ ਬਹਿਨਚੋਦਾ ਉੱਠ ਇਹਨਾਂ ਦੀ ਮਾਂ ਚੋਦ ਦੇ।
ਤੇ ਉੱਧਰ ਨਵਨੀਤ ਦੇ ਪੂਰੇ ਸਰੀਰ ਵਿੱਚ ਕਰੰਟ ਦੌੜ ਗਿਆ, ਉਸਨੂੰ ਕੁਝ ਸਮਝ ਨਾ ਆਇਆ ਬੱਸ ਉਹ ਅੱਖਾਂ ਵਿੱਚ ਹੰਝੂ ਲੈ ਕੇ ਦੌੜ ਪਈ, ਉਸਨੇ ਕੁਝ ਨਹੀਂ ਦੇਖਿਆ ਕਿ ਸਾਮਣੇ ਦਰਵਾਜ਼ਾ ਆ ਕੇ ਘਰਦੀਆਂ ਦੀਵਾਰਾਂ ਉਹ ਸਬਨੂੰ ਤੋੜਦੀ ਓਥੋਂ ਦੌੜ ਪਾਈ।
ਇਧਰ ਮੈਨੂੰ ਇੰਝ ਲੱਗ ਰਿਹਾ ਸੀ ਜਿਮੇ ਮੇਰੇ ਅੰਦਰ ਕੋਈ ਜਵਾਲਾਮੁਖੀ ਫਾਟ ਗਿਆ ਹੋਵੇ। ਮੇਰੇ ਦਿਮਾਗ ਵਿੱਚ ਬੱਸ ਕਿਰਨ ਹੀ ਚੱਲ ਰਹੀ ਸੀ ਤੇ ਉਸਦੀਆਂ ਬੇਬਸੀ ਨਾਲ ਭਰੀਆਂ ਅੱਖਾਂ। ਮੇਰੇ ਅੰਦਰ ਦਾ ਗੁੱਸਾ ਜਵਾਰਭਾਟਾ ਬਣ ਕੇ ਫੁੱਟ ਪਿਆ। ਮੈਂ ਆਪਣੀ ਸਾਰੀ ਹਿੰਮਤ ਤੇ ਤੱਕਤ ਇਕੱਠੀ ਕੀਤੀ ਤੇ ਆਪਣਾ ਪੂਰਾ ਜ਼ੋਰ ਲਾ ਕੇ ਉੱਠਣਾ ਸ਼ੁਰੂ ਕਰ ਦਿੱਤਾ। ਸੰਗਲਾਂ ਕਰਕੇ ਮੈਨੂੰ ਇੰਨੀ ਦਰਦ ਹੋ ਰਹੀ ਸੀ ਕਿ ਮੈਂ ਉਸਦੀ ਵੀ ਪਰਵਾਹ ਨਹੀਂ ਕੀਤੀ।
ਅਤੇ ਆਪਣੀ ਪੂਰੀ ਜਾਨ ਲਾ ਕੇ ਖੜ੍ਹਾ ਹੋਣ ਦੀ ਕੋਸ਼ਿਸ਼ ਕਰਨ ਲੱਗਾ। ਮੇਰੇ ਹੱਥਾਂ ਵਿੱਚ ਕਿਰਨ ਵਾਂਗ ਅੱਗ ਬਲਣ ਲੱਗ ਪਈ। ਮੇਰੇ ਦੰਦ ਪਹਿਲਾਂ ਨਾਲੋਂ ਹੋਰ ਵੱਡੇ ਹੋ ਗਏ। ਮੇਰੇ ਹੱਥਾਂ ਦੇ ਨਹੁੰ ਪਹਿਲਾਂ ਨਾਲੋਂ ਜ਼ਿਆਦਾ ਲੰਬੇ ਤੇ ਤਿੱਖੇ ਹੋ ਗਏ। ਮੇਰੀ ਤਾਕਤ ਅੱਗੇ ਸੰਗਲ ਟੁੱਟਣੇ ਸ਼ੁਰੂ ਹੋ ਗਏ।
ਇਹ ਹੁੰਦਾ ਵੇਖ ਬਲਜੀਤ ਘਬਰਾ ਗਈ ਤੇ ਕੰਨ ਤੇ ਉਂਗਲ ਰੱਖ ਕੇ ਬੋਲੀ ਤੂੰ ਵੇਖ ਰਹੀ ਆਂ ਨਾ ਇਹ ਕੀ ਹੋ ਰਿਹਾ ਆ, ਆਪਣੀ ਜਾਦੂ ਦੀ ਪਾਵਰ ਵਧਾ। ਦੂਜੀ ਸਾਈਡ ਤੋਂ ਰਵੀਨਾ ਬੋਲੀ, “ਹਾਂ ਮੈਨੂੰ ਵੀ ਦਿਖ ਰਿਹਾ ਆ, ਮੈਂ ਪਾਵਰ ਵਧਾ ਰਹੀ ਆਂ। ਪਰ ਇਹ ਸ਼ਾਇਦ ਮੇਰੇ ਤੋਂ ਵੀ ਜ਼ਿਆਦਾ ਤਾਕਤਵਰ ਆ, ਜੋ ਕਿ ਮੇਰੇ ਜਾਦੂ ਨੂੰ ਵੀ ਤੋੜ ਰਿਹਾ ਆ। ਪਰ ਕੋਈ ਨਹੀਂ ਸ਼ੀਲਡ ਤੇ ਹੈ ਆ ਨਾ ਉਹ ਉਸ ਨੂੰ ਨਹੀਂ ਤੋੜ ਪਾਵੇਗਾ।
ਮੈਂ ਸਾਰੇ ਸੰਗਲ ਤੋੜ ਕੇ ਆਜ਼ਾਦ ਹੋ ਗਿਆ ਸੀ। ਮੈਂ ਆਪਣੀ ਪੂਰੀ ਸਪੀਡ ਨਾਲ ਦੌੜਦੇ ਹੋਏ ਨੇ ਸ਼ੀਲਡ ਤੇ ਇੱਕ ਪੰਚ ਮਾਰਿਆ ਪਰ ਮੈਂ ਫਿਰ ਸ਼ੀਲਡ ਨਹੀਂ ਤੋੜ ਪਾਇਆ। ਪਰ ਮੇਰਾ ਗੁੱਸਾ ਵੱਧਦਾ ਹੀ ਜਾ ਰਿਹਾ ਸੀ। ਮੇਰੀ ਪਿੱਠ ਦੀਆਂ ਹੱਡੀਆਂ ਝਟਕਣ ਲੱਗ ਪੈਂਦੀਆਂ ਨੇ ਤੇ ਮੇਰੀ ਪਿੱਠ ਚੋਂ ਪੰਖ ਨਿਕਲਣੇ ਸ਼ੁਰੂ ਹੋ ਜਾਂਦੇ ਨੇ।
ਮੈਨੂੰ ਟ੍ਰਾਂਸਫੌਰਮ ਹੁੰਦਾ ਵੇਖ ਸਾਰੇ ਹੰਟਰਾਂ ਦੇ ਰੰਗ ਉੱਡ ਜਾਂਦੇ ਨੇ। ਤੇ ਰਵੀਨਾ ਜੋ ਦੂਰ ਖੜ੍ਹੀ ਸਭ ਵੇਖ ਰਹੀ ਸੀ ਬੋਲਦੀ ਆ, “ਹੀ ਇਜ਼ ਦੀ ਕਿੰਗ ਵੈਂਪਾਇਰ, ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਕਿ ਅਸੀਂ ਕਿੰਗ ਵੈਂਪਾਇਰ ਦਾ ਸ਼ਿਕਾਰ ਕਰਨ ਜਾ ਰਹੇ ਆਂ। ਮੈਂ ਤਾਂ ਟ੍ਰੈਪ ਉਸ ਹਿਸਾਬ ਨਾਲ ਸੈੱਟ ਕੀਤੇ ਹੀ ਨਹੀਂ ਸੀ।”
ਅੰਮ੍ਰਿਤ: ਮੈਨੂੰ ਵੀ ਨਹੀਂ ਪਤਾ ਸੀ, ਨਾਲੇ ਇਹ ਤਾਂ ਕੁਝ ਦਿਨ ਪਹਿਲਾਂ ਬਣਿਆ ਵੈਂਪਾਇਰ ਆ, ਇਹ ਤਾਂ ਸ਼ਾਹੀ ਖੂਨ ਵੀ ਨਹੀਂ ਆ, ਇਹ ਕਿੰਗ ਵੈਂਪਾਇਰ ਵਿੱਚ ਕਿਵੇਂ ਟ੍ਰਾਂਸਫੌਰਮ ਹੋ ਸਕਦਾ ਆ। ਸਾਰੇ ਜਣੇ ਮੇਰੀ ਗੱਲ ਸੁਣੋ ਕੋਈ ਵੀ ਹੁਣ ਇਸਨੂੰ ਹਲਕੇ ਵਿੱਚ ਲੈਣ ਦੀ ਕੋਸ਼ਿਸ਼ ਨਹੀਂ ਕਰੇਗਾ ਸਾਰੇ ਆਪਣੀ ਪੂਰੀ ਜਾਨ ਲਾ ਦਿਓ। ਤੇ ਤੂੰ ਮੇਹਰ ਬਿਲਕੁਲ ਵੀ ਫਾਈਟ ਨਹੀਂ ਕਰੇਂਗੀ ਤੂੰ ਬੱਸ ਆਪਣਾ ਸਪੋਰਟ ਮੈਜਿਕ ਫੁੱਲ ਯੂਜ਼ ਕਰੇਂਗੀ ਸਾਡੇ ਤੇ। ਤੇ ਹਾਂ ਰਵੀਨਾ ਤੇਰੀ ਵੀ ਮਦਦ ਲੱਗਣੀ ਆ ਤੂੰ ਵੀ ਸਾਨੂੰ ਆਪਣੇ ਮੈਜਿਕ ਨਾਲ ਬੂਸਟ ਦੇ। ਤੈਨੂੰ ਇਸਦੇ ਪੈਸੇ ਮਿਲ ਜਾਣ ਗੇ।
ਮੈਂ ਪੂਰੀ ਤਰ੍ਹਾਂ ਟ੍ਰਾਂਸਫੌਰਮ ਹੋ ਚੁੱਕਾ ਸੀ। ਮੈਂ ਉਹਨਾਂ ਸਾਰਿਆਂ ਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਵੇਖ ਰਿਹਾ ਸੀ। ਮੈਂ ਫੁੱਲ ਸਪੀਡ ਨਾਲ ਬਲਜੀਤ ਵੱਲ ਦੌੜ ਪਿਆ। ਤੇ ਮੇਰੇ ਰਸਤੇ ਵਿੱਚ ਲੱਗੀ ਸ਼ੀਲਡ ਕਿਸੇ ਕੱਚ ਵਾਂਗ ਟੁੱਟ ਕੇ ਡਿੱਗ ਗਈ। ਤੇ ਅਗਲੇ ਹੀ ਪਲ ਮੈਂ ਬਲਜੀਤ ਦੇ ਲਾਗੇ ਸੀ ਤੇ ਮੇਰਾ ਪੰਚ ਸਿੱਧਾ ਜਾ ਕੇ ਉਸਦੇ ਢਿੱਡ ਵਿੱਚ ਲੱਗਾ ਤੇ ਉਹ ਉੱਡਦੀ ਦੂਰ ਜਾ ਡਿੱਗੀ।
ਪਰ ਤਿੰਨ ਜਾਦੂਗਰਨੀਆਂ ਦੇ ਬੂਸਟ ਕਰਕੇ ਉਸਨੂੰ ਜ਼ਿਆਦਾ ਚੋਟ ਨਹੀਂ ਪਹੁੰਚੀ ਸੀ। ਉਹ ਮੇਰੇ ਹਮਲੇ ਤੋਂ ਸੰਭਲ ਪਾਂਦੀ ਕਿ ਮੈਂ ਫਿਰ ਉਸਦੇ ਸਾਹਮਣੇ ਸੀ। ਮੈਂ ਉਸਤੇ ਆਪਣੇ ਨਹੁੰਆਂ ਨਾਲ ਵਾਰ ਕਰਨ ਹੀ ਲੱਗਾ ਸੀ ਕਿ ਲੈਫਟ ਸਾਈਡ ਤੋਂ ਅੰਮ੍ਰਿਤ ਦਾ ਖੰਜਰ ਮੇਰੀ ਬੱਖੀ ਲਾਗੇ ਪਹੁੰਚ ਚੁੱਕਾ ਸੀ। ਮੈਂ ਉਸਤੋਂ ਬਚਾਉਣ ਲਈ ਸਾਈਡ ਤੇ ਤਾ ਹੋ ਗਿਆ ਪਰ ਇਸ ਵਿੱਚ ਮੇਰੇ ਪੰਖਾਂ ਨੇ ਮੇਰੀ ਮਦਦ ਕੀਤੀ।
ਫਿਰ ਸ਼ੁਰੂ ਹੋਇਆ ਦੋਬਾਰਾ ਲੜਾਈ ਦਾ ਸਿਲਸਿਲਾ, ਮੈਂ ਤਾਂ ਬਦਲੇ ਤੇ ਗੁੱਸੇ ਦੀ ਅੱਗ ਵਿੱਚ ਪਾਗਲ ਹੋ ਚੁੱਕਾ ਸੀ। ਮੈਂ ਸਭ ਤੇ ਹਰੇਕ ਵਾਰ ਉਹਨਾਂ ਦੀ ਜਾਨ ਲੈਣ ਲਈ ਹੀ ਕਰ ਰਿਹਾ ਸੀ। ਪਰ ਉਹ ਸਾਰੇ ਰਲ ਕੇ ਮੇਰੇ ਤੇ ਅਟੈੱਕ ਕਰ ਰਹੇ ਸੀ ਤੇ ਇੱਕ ਦੂਜੇ ਨੂੰ ਬਚਾ ਵੀ ਰਹੇ ਸੀ। ਪਰ ਮੈਂ ਉਹਨਾਂ ਤੇ ਭਾਰੀ ਪੈ ਰਿਹਾ ਸੀ। ਮੈਂ ਤੇਜੀ ਨੂੰ ਆਪਣੇ ਪੰਖਾਂ ਨਾਲ ਉਡਾ ਕੇ ਜ਼ਮੀਨ ਤੇ ਪਟਕ ਦਿੰਦਾ ਤੇ ਉਸਦੇ ਸਪਾਈਕ ਨੂੰ ਉਸਦੇ ਹੱਥਾ ਚੋ ਖਿੱਚ ਕੇ ਕੱਦ ਲਿਆ ਤੇ ਉਸਦੇ ਵਿਰੁੱਧ ਹੀ ਵਰਤ ਕੇ ਮੈਂ ਉਸਨੂੰ ਘਾਇਲ ਕਰ ਦਿੱਤਾ।
ਮੈਂ ਉਸਦੇ ਫੇਸ ਤੇ ਇੰਨੇ ਮੁੱਕੇ ਮਾਰੇ ਕੀ ਕਿ ਉਸਦੀ ਨੱਕ ਟੁੱਟ ਗਈ। ਉਸਦਾ ਖੂਨ ਬਹਿਣਾ ਸ਼ੁਰੂ ਹੋ ਗਿਆ ਤੇ ਉਹ ਦਰਦ ਨਾਲ ਚੀਖਣ ਲੱਗਾ। ਅੰਮ੍ਰਿਤ ਨੂੰ ਮੈਂ ਆਪਣੀ ਅੱਗ ਵਾਲੇ ਹੱਥਾਂ ਨਾਲ ਫੜ੍ਹ ਕੇ ਜਲਾਉਣ ਦੀ ਕੋਸਿਸ਼ ਪਰ ਉਹ ਬਚ ਜਾਂਦੀ ਆ ਤੇ ਮੇਰੇ ਤੇ ਜਵਾਬੀ ਹਮਲਾ ਕਰ ਦਿੰਦੀ ਆ।
ਮੈਨੂੰ ਖੁਦ ਤੇ ਭਾਰੀ ਪੈਂਦਾ ਵੇਖ ਅੰਮ੍ਰਿਤ ਨੇ ਸਭ ਨੂੰ ਆਪਣਾ ਆਖਰੀ ਸਮੋਕ ਗ੍ਰਨੇਡ ਯੂਜ਼ ਕਰਨ ਦਾ ਆਰਡਰ ਦੇ ਦਿੱਤਾ ਤੇ ਰਵੀਨਾ ਨੂੰ ਵੀ ਆਪਣੀ ਪੂਰੀ ਤਾਕਤ ਨਾਲ ਇੱਕ ਹੋਰ ਸ਼ੀਲਡ ਬਣਾਉਣ ਨੂੰ ਕਹਿ ਦਿੱਤਾ। ਮੇਰੇ ਆਲੇ ਦੁਆਲੇ ਧੂੰਆਂ ਫੈਲਣ ਲੱਗਾ, ਮੈਨੂੰ ਲੱਗ ਰਿਹਾ ਸੀ ਕਿ ਇਹ ਸਭ ਉਹ ਮੇਰੀ ਵਿਜ਼ਨ ਬਲਾਕ ਕਰਨ ਲਈ ਕਰ ਰਹੇ ਨੇ। ਪਰ ਮੈਂ ਇਸ ਗੱਲ ਤੋਂ ਅਣਜਾਣ ਸੀ ਕਿ ਇਹ ਸਮੋਕ ਵਿੱਚ ਕੀ ਮਿਲਾਇਆ ਗਿਆ ਆ।
ਕੁਝ ਦੇਰ ਤੇ ਸਭ ਨੌਰਮਲ ਰਹਿੰਦਾ ਆ, ਮੈਂ ਆਪਣੀ ਰੈੱਡ ਵਿਜ਼ਨ ਆਨ ਕਰ ਲੈਂਦਾ ਆਂ, ਤਾਂ ਕਿ ਸਮੋਕ ਵਿੱਚ ਉਹਨਾਂ ਨੂੰ ਵੇਖ ਪਾਵਾਂ, ਤੇ ਉਹ ਸਭ ਮੈਨੂੰ ਦਿਖ ਵੀ ਰਹੇ ਸੀ। ਮੈਂ ਉਹਨਾਂ ਤੇ ਹਮਲਾ ਸ਼ੁਰੂ ਕਰ ਦਿੱਤਾ, ਪਰ ਇਸ ਵਾਰੀ ਉਹ ਸਿਰਫ਼ ਡੌਜ ਹੀ ਕਰ ਰਹੇ ਸੀ ਅਟੈੱਕ ਨਹੀਂ। ਤੇ ਉਸਦਾ ਰੀਜ਼ਨ ਮੈਨੂੰ ਕੁਝ ਦੇਰ ਵਿੱਚ ਹੀ ਪਤਾ ਲੱਗ ਗਿਆ।
ਮੈਨੂੰ ਕਮਜ਼ੋਰੀ ਹੋਣ ਲੱਗ ਗਈ, ਮੇਰੇ ਪੰਖ ਗਾਇਬ ਹੋਣ ਲੱਗ ਪਏ ਮੇਰੇ ਨੇਲਜ਼ ਛੋਟੇ ਹੋਣ ਲੱਗ ਪਏ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਇਹ ਕੀ ਹੋ ਰਿਹਾ ਆ, ਕੀ ਰੱਬ ਵੀ ਨਹੀਂ ਚਾਹੁੰਦਾ ਆ ਕਿ ਮੈਂ ਜ਼ਿੰਦਾ ਰਹਾਂ ਤੇ ਇੱਕ ਕੁੜੀ ਜੋ ਮੈਨੂੰ ਇੰਨਾ ਪਿਆਰ ਕਰਦੀ ਉਹ ਮੇਰੇ ਨਾਲ ਹੀ ਮਰ ਜਾਵੇ।
ਪਰ ਮੈਂ ਇਹ ਨਹੀਂ ਹੋਣ ਦੇ ਸਕਦਾ ਸੀ। ਮੇਰਾ ਸਰੀਰ ਪਾਮੇ ਮੇਰਾ ਸਾਥ ਨਹੀਂ ਦੇ ਰਿਹਾ ਸੀ ਪਰ ਮੇਰਾ ਮਨ ਮੇਰੇ ਨਾਲ ਸੀ। ਮੈਂ ਬਲਜੀਤ ਤੇ ਹਮਲਾ ਕਰਨ ਲਈ ਅੱਗੇ ਤਾਂ ਵਧਿਆ ਪਰ ਮੇਰੀ ਸਪੀਡ ਬਹੁਤ ਸਲੋ ਹੋ ਚੁੱਕੀ ਸੀ। ਮੇਰਾ ਹਮਲਾ ਉਸ ਤੱਕ ਪੁੱਜ ਪਾਂਦਾ ਉਸਤੋਂ ਪਹਿਲਾਂ ਹੀ ਬਲਜੀਤ ਦਾ ਚਾਕੂ ਸਿੱਧਾ ਮੇਰੇ ਦਿਲ ਵਿੱਚ ਆ ਕੇ ਵੱਜਾ। ਮੇਰੇ ਦਿਲ ਵਿੱਚੋਂ ਖੂਨ ਵਹਿਣਾ ਸ਼ੁਰੂ ਹੋ ਗਿਆ। ਤੇ ਮੈਂ ਉੱਥੇ ਹੀ ਗੋਡਿਆਂ ਭਾਰ ਡਿੱਗ ਗਿਆ।
ਮਿਲਦੇ ਆਂ ਹੁਣ ਅਗਲੇ ਅਪਡੇਟ ਵਿੱਚ…….